JALANDHAR WEATHER

ਮੁੰਬਈ, ਧਰਮਸ਼ਾਲਾ ਵਿਚ ਖਰਾਮ ਮੌਸਮ ਦੇ ਵਿਚਕਾਰ ਅਕਾਸਾ ਏਅਰ, ਸਪਾਈਸਜੈੱਟ ਵਲੋਂ ਯਾਤਰਾ ਐਡਵਾਈਜ਼ਿਰੀ ਜਾਰੀ

ਨਵੀਂ ਦਿੱਲੀ, 29 ਜੂਨ - ਅਕਾਸਾ ਏਅਰ ਨੇ ਯਾਤਰਾ ਐਡਵਾਇਜ਼ਰੀ ਜਾਰੀ ਕਰਕੇ ਯਾਤਰੀਆਂ ਨੂੰ ਮੁੰਬਈ ਅਤੇ ਧਰਮਸ਼ਾਲਾ ਵਿਚ ਖਰਾਬ ਮੌਸਮ ਦੇ ਕਾਰਨ ਸੰਭਾਵਿਤ ਉਡਾਣ ਵਿਚ ਰੁਕਾਵਟ ਬਾਰੇ ਚਿਤਾਵਨੀ ਦਿੱਤੀ ਹੈ।ਅਕਾਸਾ ਏਅਰ ਨੇ ਕਿਹਾ ਕਿ ਮੁੰਬਈ ਵਿਚ ਭਾਰੀ ਬਾਰਿਸ਼ ਕਾਰਨ ਇਸਦੇ ਨੈੱਟਵਰਕ ਵਿਚ ਦੇਰੀ ਹੋ ਸਕਦੀ ਹੈ ਅਤੇ ਯਾਤਰੀਆਂ ਨੂੰ ਹਵਾਈ ਅੱਡੇ ਲਈ ਰਵਾਨਾ ਹੋਣ ਤੋਂ ਪਹਿਲਾਂ ਆਪਣੀ ਉਡਾਣ ਸਥਿਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ ਹੈ।
"ਮੁੰਬਈ ਵਿਚ ਭਾਰੀ ਬਾਰਿਸ਼ ਕਾਰਨ, ਸਾਡੇ ਨੈੱਟਵਰਕ ਵਿਚ ਕੁਝ ਉਡਾਣਾਂ ਵਿਚ ਦੇਰੀ ਹੋ ਸਕਦੀ ਹੈ। ਅਸੀਂ ਸਮਝਦੇ ਹਾਂ ਕਿ ਇਹ ਤੁਹਾਡੀਆਂ ਯਾਤਰਾ ਯੋਜਨਾਵਾਂ ਨੂੰ ਅਸੁਵਿਧਾਜਨਕ ਬਣਾ ਸਕਦਾ ਹੈ ਅਤੇ ਤੁਹਾਡੇ ਧੀਰਜ ਅਤੇ ਸਮਝ ਦੀ ਮੰਗ ਕਰਦੇ ਹਾਂ। ਹਾਲਾਂਕਿ ਇਹ ਸਥਿਤੀ ਪੂਰੀ ਤਰ੍ਹਾਂ ਸਾਡੇ ਨਿਯੰਤਰਣ ਤੋਂ ਬਾਹਰ ਹੈ, ਕਿਰਪਾ ਕਰਕੇ ਭਰੋਸਾ ਰੱਖੋ ਕਿ ਸਾਡੀਆਂ ਟੀਮਾਂ ਹਮੇਸ਼ਾ ਤੁਹਾਡੀ ਸਹਾਇਤਾ ਲਈ ਤਿਆਰ ਹਨ," ਏਅਰਲਾਈਨ ਨੇ ਇਕ ਬਿਆਨ ਵਿਚ ਕਿਹਾ।ਏਅਰਲਾਈਨ ਨੇ ਯਾਤਰੀਆਂ ਨੂੰ ਹਵਾਈ ਅੱਡੇ ਦੀ ਯਾਤਰਾ ਸ਼ੁਰੂ ਕਰਨ ਤੋਂ ਪਹਿਲਾਂ ਆਪਣੀਆਂ ਉਡਾਣਾਂ ਦੀ ਨਵੀਨਤਮ ਸਥਿਤੀ ਦੀ ਜਾਂਚ ਕਰਨ ਦੀ ਸਲਾਹ ਦਿੱਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ