JALANDHAR WEATHER

ਪਿੰਡ ਜਲਵਾਹਾ ਤੋਂ ਇਕ ਨਵ ਜਨਮੇ ਬੱਚੇ ਦੀ ਨਾਲੀ ’ਚੋਂ ਮਿਲੀ ਲਾਸ਼

 ਉਸਮਾਨਪੁਰ, (ਨਵਾਂਸ਼ਹਿਰ), 30 ਜੂਨ (ਸੰਦੀਪ ਮਝੂਰ)- ਨਵਾਂਸ਼ਹਿਰ ਹਲਕੇ ਦੇ ਪਿੰਡ ਜਲਵਾਹਾ ਤੋਂ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿਥੇ ਇਕ ਨਾ-ਮਲੂਮ ਕਲਯੁਗੀ ਔਰਤ ਵਲੋਂ ਆਪਣੇ ਨਵ ਜਨਮੇ ਬੱਚੇ ਨੂੰ ਨਾਲੀ ਵਿਚ ਸੁੱਟ ਕੇ ਮਾਰ ਮੁਕਾਇਆ ਗਿਆ। ਵਾਲਮੀਕ ਮੁਹੱਲੇ ਦੀ ਇਕ ਨਾਲੀ ਵਿਚੋਂ ਉਕਤ ਨਵ ਜਨਮੇ ਬੱਚੇ (ਲੜਕੇ) ਦੀ ਲਾਸ਼ ਮਿਲੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀ. ਐਸ. ਪੀ. ਨਵਾਂਸ਼ਹਿਰ ਪੰਕਜ ਸ਼ਰਮਾ, ਥਾਣਾ ਮੁਖੀ ਰਾਹੋਂ ਸੁਖਪਾਲ ਸਿੰਘ, ਫੋਰੈਂਸਨਿਕ ਮਾਹਿਰ ਸੁਮਨ ਬਾਲਾ, ਫਿੰਗਰ ਪ੍ਰਿੰਟ ਮਾਹਿਰ ਕਮਲ ਸਿੰਘ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦਾ ਉਸ ਸਮੇਂ ਪਤਾ ਲੱਗਾ ਜਦੋਂ ਸਵੇਰੇ 6: 30 ਵਜੇ ਦੇ ਕਰੀਬ ਪਿੰਡ ਜਲਵਾਹਾ ਦਾ ਇਕ ਨੌਜਵਾਨ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁੱਤਰ ਹਰਮੇਸ਼ ਲਾਲ ਆਪਣੇ ਪਸ਼ੂਆਂ ਵਾਲੇ ਵਾੜੇ ਵਿਚ ਪੱਠੇ ਵਗੈਰਾ ਪਾ ਰਿਹਾ ਸੀ।

ਉਸ ਨੇ ਦੱਸਿਆ ਕਿ ਉਹ ਰੋਜ਼ਾਨਾ ਨਾਲੀ ਦੀ ਸਫ਼ਾਈ ਕਰਦਾ ਹੈ ਕਿ ਨਾਲੀ ਵਿਚ ਲਿਫਾਫੇ ਜਾਂ ਕਚਰਾ ਵਗੈਰਾ ਨਾ ਫਸੇ। ਅੱਜ ਜਦੋਂ ਉਸ ਨੇ ਨਾਲੀ ਦੀ ਸਫ਼ਾਈ ਕਰਨ ਲਈ ਬਾਲਟੀ ਵਿਚ ਪਾਇਆ ਪਾਣੀ ਨਾਲੀ ਵਿਚ ਸੁੱਟਿਆ ਤਾਂ ਨਾਲੀ ਵਿਚ ਫਸਿਆ ਮ੍ਰਿਤਕ ਬੱਚਾ ਉਪਰ ਆ ਗਿਆ ਅਤੇ ਉਸ ਨੇ ਇਸ ਦੀ ਸੂਚਨਾ ਪਿੰਡ ਦੇ ਮੋਹਤਬਰਾਂ ਨੂੰ ਦਿੱਤੀ। ਮ੍ਰਿਤਕ ਬੱਚਾ ਲੜਕਾ ਸੀ ਅਤੇ ਉਸਦਾ ਨਾੜੂਆ ਵੀ ਨਾਲ ਹੀ ਸੀ, ਜਿਸ ਤੋਂ ਖ਼ਦਸਾ ਜਤਾਇਆ ਜਾ ਰਿਹਾ ਹੈ ਕਿ ਬੱਚੇ ਦਾ ਜਨਮ ਤਾਜ਼ਾ ਹੀ ਹੋਇਆ ਹੈ। ਬੱਚੇ ਦੀ ਲਾਸ਼ ਨੂੰ ਨਾਲੀ ਵਿਚੋਂ ਪਿੰਡ ਦੀ ਇਕ ਬਜ਼ੁਰਗ ਔਰਤ ਕੁਲਵਿੰਦਰ ਕੌਰ ਨੇ ਕੱਢਿਆ। ਇਸ ਸੰਬੰਧੀ ਸਤਨਾਮ ਸਿੰਘ ਜਲਵਾਹਾ ਚੇਅਰਮੈਨ ਨਗਰ ਸੁਧਾਰ ਟਰੱਸਟ ਨਵਾਂਸ਼ਹਿਰ ਨੇ ਪੁਲਿਸ ਨੂੰ ਸੂਚਿਤ ਕੀਤਾ ਤੇ ਘਟਨਾ ਦੀ ਨਿੰਦਿਆ ਕਰਦਿਆਂ ਕਿਹਾ ਕਿ ਜਿਸ ਨੇ ਵੀ ਇਹ ਪਾਪ ਕੀਤਾ ਹੈ, ਉਸ ਨੂੰ ਬਖਸ਼ਿਆ ਨਹੀਂ ਜਾਣਾ ਚਾਹੀਦਾ।

ਇਸ ਮੌਕੇ ਡੀ. ਐੱਸ. ਪੀ. ਨਵਾਂਸ਼ਹਿਰ ਪੰਕਜ ਸ਼ਰਮਾ ਨੇ ਕਿਹਾ ਕਿ ਇਸ ਸੰਬੰਧੀ ਸੂਚਨਾ ਮਿਲਦਿਆਂ ਹੀ ਉਹ ਇਥੇ ਪੁੱਜੇ ਹਨ। ਪੁਲਿਸ ਵਲੋਂ ਸੀ. ਸੀ. ਟੀ. ਵੀ. ਕੈਮਰਿਆਂ ਦੀ ਸਹਾਇਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚੇ ਦਾ ਡਾਕਟਰਾਂ ਦੀ ਟੀਮ ਵਲੋਂ ਡੀ. ਐਨ. ਏ. ਕੀਤਾ ਜਾਵੇਗਾ। ਇਸ ਸੰਬੰਧੀ ਰਾਹੋਂ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਵੱਖ ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ