ਬਹਿਬਲ ਗੋਲੀਕਾਂਡ ਮਾਮਲੇ ਦੀ ਜਾਂਚ ਵਿਚ ਬਣੀ ਐਸ.ਆਈ.ਟੀ. ਦੇ ਮੈਂਬਰ ਅੱਜ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ
ਫ਼ਰੀਦਕੋਟ, 2 ਜੁਲਾਈ (ਜਸਵੰਤ ਸਿੰਘ ਪੁਰਬਾ)- ਬਹਿਬਲ ਗੋਲੀਕਾਂਡ ਮਾਮਲੇ ਦੀ ਜਾਂਚ ਵਿਚ ਬਣੀ ਐਸ.ਆਈ.ਟੀ. ਦੇ ਮੈਂਬਰ ਅੱਜ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਪੁੱਜੇ। ਜਿੱਥੋਂ ਇਕ ਜੂਨ 2015 ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਹੋਇਆ ਸੀ। ਇਸਤੋਂ ਬਾਅਦ ਇਹ ਟੀਮ ਬਰਗਾੜੀ ਵਿਖੇ ਪਹੁੰਚੇਗੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਗਲੀਆਂ ਵਿਚ ਖਿਲਾਰੇ ਗਏ ਸਨ ਅਤੇ ਉਸਤੋਂ ਬਾਅਦ ਬਹਿਬਲ ਕਲਾਂ ਜਿੱਥੇ ਦੋ ਸਿੱਖਾਂ ਦੀ ਧਰਨੇ ਦੌਰਾਨ ਮੌਤ ਹੋਈ ਸੀ ਉਸ ਜਗ੍ਹਾ ਤੇ ਜਾਂਚ ਲਈ ਪਹੁੰਚੇਗੀ।
ਇਸ ਟੀਮ ਨੂੰ ਅੱਜ ਡੀ.ਆਈ.ਜੀ. ਹਰਜੀਤ ਸਿੰਘ ਅਗਵਾਈ ਦੇ ਰਹੇ ਹਨ। ਦੱਸ ਦਈਏ ਕਿ ਸਿਟ ਦੇ ਮੁਖੀ ਨੌ ਨਿਹਾਲ ਸਿੰਘ ਏ.ਡੀ.ਜੀ.ਪੀ. ਲੀਡ ਕਰ ਰਹੇ ਹਨ ।
;
;
;
;
;
;
;
;