ਪੁਰਾਣੀ ਰੰਜਿਸ਼ ਨੂੰ ਲੈ ਕੇ ਹਮਲਾ ਕਰਕੇ 2 ਔਰਤਾਂ ਸਮੇਤ ਇਕ ਵਿਅਕਤੀ ਨੂੰ ਜ਼ਖਮੀ ਕਰਨ ਦੇ ਲਗਾਏ ਦੋਸ਼
ਚੋਗਾਵਾਂ/ਅੰਮ੍ਰਿਤਸਰ, 3 ਜੁਲਾਈ (ਗੁਰਵਿੰਦਰ ਸਿੰਘ ਕਲਸੀ)-ਪੁਲਿਸ ਥਾਣਾ ਲੋਪੋਕੇ ਅਧੀਨ ਆਉਂਦੇ ਪਿੰਡ ਡਾਲਾ ਵਿਖੇ ਪੁਰਾਣੀ ਰੰਜਿਸ਼ ਨੂੰ ਲੈ ਕੇ ਝੋਨੇ ਦੀ ਲੇਬਰ ਤੇ ਜਾਨਲੇਵਾ ਹਮਲਾ ਕਰਕੇ 2 ਔਰਤਾਂ ਸਮੇਤ ਇਕ ਵਿਅਕਤੀ ਨੂੰ ਗੰਭੀਰ ਜ਼ਖਮੀ ਕਰ ਦੇਣ ਦੀ ਖ਼ਬਰ ਹੈ। ਇਸ ਸਬੰਧੀ ਦੋਸ਼ ਲਗਾਉਂਦਿਆਂ ਪਿੰਡ ਕੋਟਲੀ ਦੋਸੰਧੀ ਦੇ ਜਸਵੰਤ ਸਿੰਘ ਪੁੱਤਰ ਦਲੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਪਿੰਡ ਦੇ ਹੀ ਬਲਵਿੰਦਰ ਸਿੰਘ, ਸੋਨਾ ਸਿੰਘ, ਰਣਜੀਤ ਸਿੰਘ, ਮੰਗਾ ਸਿੰਘ, ਸ਼ਾਮ ਸਿੰਘ ਤੇ ਹੋਰਨਾਂ ਨਾਲ ਪੁਰਾਣੀ ਰੰਜਿਸ਼ ਚੱਲਦੀ ਆ ਰਹੀ ਹੈ। ਇਸੇ ਰੰਜਿਸ਼ ਦੇ ਚਲਦਿਆਂ ਜਦੋਂ ਅਸੀਂ ਪਿੰਡ ਡਾਲਾ ਵਿਖੇ ਖੇਤਾਂ ਵਿਚ ਝੋਨਾ ਲਗਾ ਰਹੇ ਸੀ ਤਾਂ ਉਕਤ ਵਿਅਕਤੀ ਗੱਡੀਆਂ, ਮੋਟਰਸਾਈਕਲ ਤੇ ਆਏ। ਦਾਤਰ ਕ੍ਰਿਪਾਨਾ ਤੇ ਮਾਰੂ ਹਥਿਆਰਾਂ ਨਾਲ ਸਾਡੇ ਤੇ ਹਮਲਾ ਕਰ ਦਿੱਤਾ।
ਮੇਰੀ ਪਤਨੀ, ਤੇ ਭਰਜਾਈ ਪਰਮਜੀਤ ਕੌਰ ਤੇ ਭਰਾ ਕਾਲਾ ਸਿੰਘ ਨੂੰ ਸੱਟਾਂ ਲਗਾ ਦਿੱਤੀਆਂ। ਪਿੰਡ ਵਾਸੀਆਂ ਨੇ ਸਾਨੂੰ ਉਕਤ ਵਿਅਕਤੀਆਂ ਕੋਲੋਂ ਬਚਾਇਆ। ਜ਼ਖਮੀ ਹਾਲਤ ਵਿਚ ਉਨ੍ਹਾਂ ਨੂੰ ਸਰਕਾਰੀ ਹਸਪਤਾਲ ਲੋਪੋਕੇ ਵਿਖੇ ਦਾਖ਼ਲ ਕਰਵਾਇਆ ਗਿਆ। ਇਸ ਸਬੰਧੀ ਪੁਲਿਸ ਥਾਣਾ ਲੋਪੋਕੇ ਵਿਖੇ ਲਿਖਤੀ ਦਰਖਾਸਤ ਦਿੱਤੀ ਗਈ ਹੈ। ਇਸ ਸਬੰਧੀ ਵਿਰੋਧੀ ਧਿਰ ਤੇ ਸੋਨਾ ਸਿੰਘ ਤੇ ਹੋਰਨਾਂ ਨੇ ਲੱਗੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਕਤ ਵਿਅਕਤੀਆਂ ਮੇਰੀ ਬੇਟੀ ਨੂੰ ਛੇ ਮਹੀਨੇ ਤੋਂ ਅਗਵਾ ਕਰਕੇ ਆਪਣੇ ਕੋਲ ਰੱਖਿਆ ਹੋਇਆ ਹੈ।
ਇਹ ਮਸਲਾ ਪੁਲਿਸ ਦੇ ਧਿਆਨ ਵਿਚ ਹੈ। ਅਸੀਂ ਆਪਣੀ ਬੇਟੀ ਦੀ ਭਾਲ ਲਈ ਉੱਥੇ ਗਏ ਸੀ। ਅਸੀਂ ਕੋਈ ਝਗੜਾ ਨਹੀਂ ਕੀਤਾ। ਇਸ ਸਬੰਧੀ ਪੁਲਿਸ ਨਾਲ ਸੰਪਰਕ ਕਰਨ ਤੇ ਉਨ੍ਹਾਂ ਕਿਹਾ ਕਿ ਦੋਵਾਂ ਧਿਰਾਂ ਦੀਆਂ ਦਰਖਾਸਤਾਂ ਪ੍ਰਾਪਤ ਹੋਈਆਂ ਹਨ। ਛਾਣਬੀਨ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
;
;
;
;
;
;
;
;
;