ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿਚ ''ਆਪ'' ਦੀ ਜਿੱਤ
ਜਲਾਲਾਬਾਦ, 5 ਜੁਲਾਈ (ਜਤਿੰਦਰ ਪਾਲ ਸਿੰਘ)- ਸੁਖਬੀਰ ਬਾਦਲ ਦੇ ਗੜ੍ਹ ਜਲਾਲਾਬਾਦ ਨਗਰ ਕੌਂਸਲ ਚੋਣਾਂ ਵਿਚ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਹੋਈ ਹੈ। ਕੁੱਲ 17 ਸੀਟਾਂ ਵਿਚੋ 12 ਤੇ ਆਪ ਦੀ ਜਿੱਤ ਹੋਈ ਹੈ। 4 ਵਾਰਡਾਂ ਵਿਚ ਕਾਂਗਰਸ ਜੇਤੂ, 1 ਵਾਰਡ ਵਿਚ ਅਕਾਲੀ ਦਲ ਜੇਤੂ ਰਿਹਾ। ਭਾਜਪਾ ਖਾਤਾ ਖੋਲ੍ਹਣ ਵਿਚ ਵੀ ਨਾਕਾਮਯਾਬ ਰਹੀ। ਵਿਧਾਇਕ ਗੋਲਡੀ ਕੰਬੋਜ ਵਲੋਂ ਸਾਰੇ ਉਮੀਦਵਾਰਾਂ ਨੂੰ ਵਧਾਈ ਦਿੱਤੀ ਗਈ।
;
;
;
;
;
;
;
;