ਨਗਰ ਕੌਂਸਲ ਚੋਣਾਂ ਵਿਚ ਕਾਂਗਰਸ ਦਾ ਦਬਦਬਾ, 15 ਵਿਚੋਂ 13 ਵਾਰਡਾਂ ’ਤੇ ਜਿੱਤ ਦਰਜ ਕਰ ਬਣਾਈ ਕੌਂਸਲ
ਗੁਰੂਹਰਸਹਾਏ, 5 ਜੁਲਾਈ (ਕਪਿਲ ਕੰਧਾਰੀ)– ਨਗਰ ਕੌਂਸਲ ਗੁਰੂਹਰਸਹਾਏ ਦੀਆਂ ਚੋਣਾਂ ਦੇ ਐਲਾਨੇ ਨਤੀਜਿਆਂ ਵਿਚ ਰਮਿੰਦਰ ਸਿੰਘ ਆਵਲਾ ਦੀ ਰਹਿਨੁਮਾਈ ਹੇਠ ਕਾਂਗਰਸ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 15 ਵਿਚੋਂ 13 ਵਾਰਡਾਂ ’ਤੇ ਜਿੱਤ ਹਾਸਲ ਕਰਕੇ ਨਗਰ ਕੌਂਸਲ ਵਿਚ ਆਪਣਾ ਬਹੁਮਤ ਸਥਾਪਿਤ ਕਰ ਲਿਆ ਹੈ। ਜਦਕਿ ਸ਼੍ਰੋਮਣੀ ਅਕਾਲੀ ਦਲ ਨੇ 2 ਵਾਰਡਾਂ ਵਿੱਚ ਜਿੱਤ ਦਰਜ ਕੀਤੀ। ਇਸ ਤਰ੍ਹਾਂ ਕਾਂਗਰਸ ਪਾਰਟੀ ਵਲੋਂ ਨਗਰ ਕੌਂਸਲ ਵਿੱਚ ਆਪਣੀ ਕਮੇਟੀ ਬਣਾਉਣ ਦਾ ਰਾਹ ਸਾਫ਼ ਹੋ ਗਿਆ ਹੈ।
ਪ੍ਰਾਪਤ ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਕਾਂਗਰਸ ਦੀ ਮਹਿੰਦਰ ਕੌਰ ਨੇ 633 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੀ ਦਰਸ਼ਨਾਂ ਦੇਵੀ (342 ਵੋਟਾਂ) ਨੂੰ 291 ਵੋਟਾਂ ਨਾਲ ਹਰਾਇਆ। ਵਾਰਡ ਨੰਬਰ 2 ਤੋਂ ਕਾਂਗਰਸ ਦੇ ਰਜਿੰਦਰ ਕੁਮਾਰ ਨੇ 414 ਵੋਟਾਂ ਪ੍ਰਾਪਤ ਕਰਦਿਆਂ ਅਕਾਲੀ ਦਲ ਦੇ ਸ਼ਾਮ ਲਾਲ (195 ਵੋਟਾਂ) ਨੂੰ 219 ਵੋਟਾਂ ਨਾਲ ਮਾਤ ਦਿੱਤੀ। ਵਾਰਡ ਨੰਬਰ 3 ਤੋਂ ਕਾਂਗਰਸ ਦੀ ਗੁਰਮੀਤ ਕੌਰ ਨੇ 218 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੀ ਪਰਵੀਨ ਰਾਣੀ (79 ਵੋਟਾਂ) ਨੂੰ 139 ਵੋਟਾਂ ਨਾਲ ਹਰਾਇਆ।
ਵਾਰਡ ਨੰਬਰ 4 ਵਿੱਚ ਕਾਂਗਰਸ ਦੇ ਵਿਕਟਰ ਜੋਨ ਨੇ 348 ਵੋਟਾਂ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਦੇ ਛਿੰਦਰਪਾਲ ਸਿੰਘ (181 ਵੋਟਾਂ) ਨੂੰ 167 ਵੋਟਾਂ ਨਾਲ ਹਰਾਇਆ।ਵਾਰਡ ਨੰਬਰ 5 ਤੋਂ ਕਾਂਗਰਸ ਦੀ ਕਿਰਨ ਬਾਲਾ ਨੇ 456 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੀ ਸੀਮਾ ਰਾਣੀ (291 ਵੋਟਾਂ) ਨੂੰ 165 ਵੋਟਾਂ ਨਾਲ ਹਰਾਇਆ।ਵਾਰਡ ਨੰਬਰ 6 ਵਿੱਚ ਅਕਾਲੀ ਦਲ ਦੇ ਰਵਿੰਦਰ ਕੁਮਾਰ ਨੇ 646 ਵੋਟਾਂ ਹਾਸਲ ਕਰਦਿਆਂ ਕਾਂਗਰਸ ਦੇ ਸੁਦਰਸ਼ਨ ਕੁਮਾਰ (441 ਵੋਟਾਂ) ਨੂੰ 205 ਵੋਟਾਂ ਨਾਲ ਹਰਾਇਆ।
ਵਾਰਡ ਨੰਬਰ 7 ਤੋਂ ਕਾਂਗਰਸ ਦੀ ਏਕਤਾ ਰਾਣੀ ਨੇ 377 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੀ ਕਰਮਜੀਤ ਕੌਰ (291 ਵੋਟਾਂ) ਨੂੰ 86 ਵੋਟਾਂ ਨਾਲ ਮਾਤ ਦਿੱਤੀ।ਵਾਰਡ ਨੰਬਰ 8 ਵਿੱਚ ਕਾਂਗਰਸ ਦੇ ਸੋਨੂ ਕੁਮਾਰ ਨੇ 410 ਵੋਟਾਂ ਹਾਸਲ ਕਰਕੇ ਆਮ ਆਦਮੀ ਪਾਰਟੀ ਦੇ ਜਸਵੰਤ ਸਿੰਘ (381 ਵੋਟਾਂ) ਨੂੰ 29 ਵੋਟਾਂ ਨਾਲ ਹਰਾਇਆ।
ਵਾਰਡ ਨੰਬਰ 9 ਤੋਂ ਕਾਂਗਰਸ ਦੀ ਚੰਦਰ ਰੇਖਾ ਨੇ 768 ਵੋਟਾਂ ਪ੍ਰਾਪਤ ਕਰਦਿਆਂ ਅਕਾਲੀ ਦਲ ਦੀ ਪਰਵੀਨ ਰਾਣੀ (265 ਵੋਟਾਂ) ਨੂੰ 503 ਵੋਟਾਂ ਦੇ ਵੱਡੇ ਫ਼ਰਕ ਨਾਲ ਹਰਾਇਆ।ਵਾਰਡ ਨੰਬਰ 10 ਵਿਚ ਅਕਾਲੀ ਦਲ ਦੇ ਰਾਜਵਿੰਦਰ ਸਿੰਘ ਨੇ 482 ਵੋਟਾਂ ਹਾਸਲ ਕਰਕੇ ਕਾਂਗਰਸ ਦੇ ਆਤਮਜੀਤ ਸਿੰਘ (334 ਵੋਟਾਂ) ਨੂੰ 148 ਵੋਟਾਂ ਨਾਲ ਹਰਾਇਆ।ਵਾਰਡ ਨੰਬਰ 11 ਤੋਂ ਕਾਂਗਰਸ ਦੀ ਸੁਸ਼ਮਾ ਰਾਣੀ ਨੇ 757 ਵੋਟਾਂ ਪ੍ਰਾਪਤ ਕਰਦਿਆਂ ਅਕਾਲੀ ਦਲ ਦੀ ਰੂਬੀਨਾ (498 ਵੋਟਾਂ) ਨੂੰ 259 ਵੋਟਾਂ ਨਾਲ ਮਾਤ ਦਿੱਤੀ।
ਵਾਰਡ ਨੰਬਰ 12 ਵਿਚ ਕਾਂਗਰਸ ਦੇ ਬ੍ਰਿਜ ਭੂਸ਼ਨ ਨੇ 646 ਵੋਟਾਂ ਹਾਸਲ ਕਰਕੇ ਭਾਜਪਾ ਦੇ ਰਾਮ ਕੁਮਾਰ (179 ਵੋਟਾਂ) ਨੂੰ 467 ਵੋਟਾਂ ਨਾਲ ਹਰਾਇਆ।ਵਾਰਡ ਨੰਬਰ 13 ਤੋਂ ਕਾਂਗਰਸ ਦੀ ਸੁਨੀਤਾ ਰਾਣੀ ਨੇ 237 ਵੋਟਾਂ ਪ੍ਰਾਪਤ ਕਰਕੇ ਅਕਾਲੀ ਦਲ ਦੀ ਬਸੰਤੀ (82 ਵੋਟਾਂ) ਨੂੰ 155 ਵੋਟਾਂ ਨਾਲ ਹਰਾਇਆ।ਵਾਰਡ ਨੰਬਰ 14 ਵਿੱਚ ਕਾਂਗਰਸ ਦੇ ਹਰਮੀਤ ਸਿੰਘ ਨੇ 520 ਵੋਟਾਂ ਹਾਸਲ ਕਰਕੇ ਅਕਾਲੀ ਦਲ ਦੇ ਇਕਬਾਲ ਸਿੰਘ (120 ਵੋਟਾਂ) ਨੂੰ 400 ਵੋਟਾਂ ਨਾਲ ਮਾਤ ਦਿੱਤੀ।
ਵਾਰਡ ਨੰਬਰ 15 ਤੋਂ ਕਾਂਗਰਸ ਦੇ ਸੋਹਨ ਸਿੰਘ ਨੇ 384 ਵੋਟਾਂ ਪ੍ਰਾਪਤ ਕਰਕੇ ਆਮ ਆਦਮੀ ਪਾਰਟੀ ਦੇ ਗੁਰਮੇਜ ਸਿੰਘ (197 ਵੋਟਾਂ) ਨੂੰ 187 ਵੋਟਾਂ ਨਾਲ ਹਰਾਇਆ।ਚੋਣ ਨਤੀਜਿਆਂ ਤੋਂ ਬਾਅਦ ਕਾਂਗਰਸ ਵਰਕਰਾਂ ਅਤੇ ਸਮਰਥਕਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਅਤੇ ਉਨ੍ਹਾਂ ਵੱਲੋਂ ਜਸ਼ਨ ਮਨਾਇਆ ਗਿਆ। ਕਾਂਗਰਸ ਆਗੂਆਂ ਨੇ ਇਸ ਜਿੱਤ ਨੂੰ ਲੋਕਾਂ ਵੱਲੋਂ ਪਾਰਟੀ ਦੀਆਂ ਨੀਤੀਆਂ ਅਤੇ ਵਿਕਾਸ ਕਾਰਜਾਂ ’ਤੇ ਪ੍ਰਗਟਾਏ ਵਿਸ਼ਵਾਸ ਦੀ ਜਿੱਤ ਕਰਾਰ ਦਿੱਤਾ।
;
;
;
;
;
;
;
;