JALANDHAR WEATHER

ਈ.ਡੀ. ਨੇ ਤ੍ਰਿਣਮੂਲ ਕਾਂਗਰਸ ਦੇ 3 ਐੱਚ.ਡੀ.ਐੱਫ.ਸੀ. ਬੈਂਕ ਖਾਤਿਆਂ 'ਚ ਪਏ 440.42 ਕਰੋੜ ਰੁਪਏ ਕੀਤੇ ਜ਼ਬਤ

ਨਵੀਂ ਦਿੱਲੀ, 8 ਜੁਲਾਈ - ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਕਥਿਤ ਬੇਈਮਾਨ ਵਿੱਤੀ ਲੈਣ-ਦੇਣ, ਪੈਸੇ ਦੀ ਗੈਰ-ਕਾਨੂੰਨੀ ਇਕੱਤਰਤਾ ਅਤੇ ਪਾਰਟੀ ਦੇ ਕੁਝ ਬੈਂਕ ਖਾਤਿਆਂ ਰਾਹੀਂ ਸ਼ੱਕੀ ਫੰਡਾਂ ਨੂੰ ਭੇਜਣ ਦੇ ਮਾਮਲੇ ਦੀ ਜਾਂਚ ਦੇ ਸੰਬੰਧ ਵਿਚ ਆਲ ਇੰਡੀਆ ਤ੍ਰਿਣਮੂਲ ਕਾਂਗਰਸ (ਏਆਈਟੀਸੀ) ਜਾਂ ਟੀਐਮਸੀ ਦੇ ਤਿੰਨ ਐਚਡੀਐਫਸੀ ਬੈਂਕ ਖਾਤਿਆਂ ਵਿਚ ਪਏ 440.42 ਕਰੋੜ ਰੁਪਏ ਨੂੰ ਜ਼ਬਤ ਕਰ ਲਿਆ ਹੈ।
ਈਡੀ ਦੇ ਕੋਲਕਾਤਾ ਜ਼ੋਨਲ ਦਫ਼ਤਰ ਨੇ ਇਕ ਦਿਨ ਪਹਿਲਾਂ ਕੋਲਕਾਤਾ ਅਤੇ ਇਸਦੇ ਆਲੇ-ਦੁਆਲੇ ਪੰਜ ਅਹਾਤਿਆਂ ਵਿਚ ਪੀਐਮਐਲਏ, 2002 ਦੇ ਉਪਬੰਧਾਂ ਦੇ ਤਹਿਤ ਕੀਤੇ ਗਏ ਤਲਾਸ਼ੀ ਅਭਿਆਨਾਂ ਤੋਂ ਬਾਅਦ ਇਹ ਰਕਮ ਜ਼ਬਤ ਕਰ ਲਈ, ਜੋ ਕਿ ਹਵਾਬਾਜ਼ੀ ਖੇਤਰ ਵਿਚ ਕੰਮ ਕਰਨ ਵਾਲੀਆਂ ਕੇਅਰਵੈੱਲ ਕੰਪਨੀਆਂ ਦੇ ਸਮੂਹ ਨਾਲ ਸੰਬੰਧਿਤ ਹਨ।
ਈਡੀ ਨੇ ਇਕ ਬਿਆਨ ਵਿੱਚ ਕਿਹਾ।, "ਤਲਾਸ਼ੀ ਦੌਰਾਨ, ਏਆਈਟੀਸੀ ਦੇ 3 ਐਚਡੀਐਫਸੀ ਬੈਂਕ ਖਾਤਿਆਂ ਵਿਚ ਪਏ 440.42 ਕਰੋੜ ਰੁਪਏ ਦੇ ਬਕਾਏ ਨੂੰ ਪੀਐਮਐਲਏ, 2002 ਦੀ ਧਾਰਾ 17 (1-ਏ) ਦੇ ਤਹਿਤ ਜ਼ਬਤ ਕਰ ਦਿੱਤਾ ਗਿਆ ਹੈ,"।
ਈਡੀ ਨੇ ਕਿਹਾ ਕਿ ਉਸਨੇ ਪੀਐਮਐਲਏ, 2002 ਦੇ ਤਹਿਤ ਜਾਂਚ ਦੇ ਸੰਬੰਧ ਵਿਚ ਤਲਾਸ਼ੀ ਸ਼ੁਰੂ ਕੀਤੀ, ਜੋ ਕਿ ਪੱਛਮੀ ਬੰਗਾਲ ਦੇ ਵਿਧਾਨਨਗਰ ਦੇ ਸਾਈਬਰ ਪੁਲਿਸ ਦੁਆਰਾ ਕਥਿਤ ਬੇਈਮਾਨ ਵਿੱਤੀ ਲੈਣ-ਦੇਣ, ਪੈਸੇ ਦੀ ਗੈਰ-ਕਾਨੂੰਨੀ ਇਕੱਤਰਤਾ ਅਤੇ ਟੀਐਮਸੀ ਦੇ ਕੁਝ ਬੈਂਕ ਖਾਤਿਆਂ ਰਾਹੀਂ ਸ਼ੱਕੀ ਫੰਡਾਂ ਨੂੰ ਭੇਜਣ ਦੇ ਮਾਮਲੇ ਵਿਚ ਦਰਜ ਕੀਤੀ ਗਈ ਐਫਆਈਆਰ ਦੇ ਅਧਾਰ ਤੇ ਹੈ।
ਈਡੀ ਨੇ ਅੱਗੇ ਕਿਹਾ ਕਿ ਉਸਦੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਲਗਭਗ 160 ਕਰੋੜ ਰੁਪਏ ਟੀਐਮਸੀ ਬੈਂਕ ਖਾਤਿਆਂ ਤੋਂ ਕੇਅਰਵੈੱਲ ਐਵੀਏਸ਼ਨ ਇੰਡੀਆ ਪ੍ਰਾਈਵੇਟ ਲਿਮਟਿਡ ਅਤੇ ਇਸਦੀ ਸੰਬੰਧਿਤਤ ਇਕਾਈ ਨੂੰ ਟ੍ਰਾਂਸਫਰ ਕੀਤੇ ਗਏ ਸਨ, ਜ਼ਿਆਦਾਤਰ ਅਪ੍ਰੈਲ 2023 ਅਤੇ ਜੂਨ 2026 ਦੇ ਵਿਚਕਾਰ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ