ਪ੍ਰਧਾਨ ਮੰਤਰੀ ਮੋਦੀ ਦਾ ਆਸਟ੍ਰੇਲੀਆ ਦੌਰਾ, ਵਪਾਰ ਸਮਝੌਤੇ 'ਤੇ ਗੱਲਬਾਤ ਸੰਭਵ
ਮੈਲਬੋਰਨ, 9 ਜੁਲਾਈ- ਪ੍ਰਧਾਨ ਮੰਤਰੀ ਮੋਦੀ ਨੇ ਬੀਤੇ ਦਿਨ ਆਸਟ੍ਰੇਲੀਆ ਦੇ ਮੈਲਬੌਰਨ ਵਿਚ ਭਾਰਤ-ਆਸਟ੍ਰੇਲੀਆ ਸੀ.ਈ.ਓ. ਫੋਰਮ ਅਤੇ ਆਰਥਿਕ ਰੋਡਮੈਪ ਬਿਜ਼ਨਸ ਰਿਸੈਪਸ਼ਨ ਵਿਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਾਲਾਂ ਵਿਚ ਭਾਰਤ ਅਤੇ ਆਸਟ੍ਰੇਲੀਆ ਨੇ ਭਵਿੱਖ ਲਈ ਇਕ ਮਜ਼ਬੂਤ ਸਾਂਝੇਦਾਰੀ ਦੀ ਨੀਂਹ ਰੱਖੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਇਸ ਸਮੇਂ ਅਨਿਸ਼ਚਿਤਤਾ, ਸਪਲਾਈ ਚੇਨ ਵਿਘਨਾਂ ਅਤੇ ਊਰਜਾ ਸੰਕਟਾਂ ਨਾਲ ਜੂਝ ਰਹੀ ਹੈ। ਅਜਿਹੇ ਸਮੇਂ ਭਾਰਤ ਅਤੇ ਆਸਟ੍ਰੇਲੀਆ ਲਈ ਭਰੋਸੇਮੰਦ ਭਾਈਵਾਲਾਂ ਵਜੋਂ ਇਕੱਠੇ ਅੱਗੇ ਵਧਣਾ ਮਹੱਤਵਪੂਰਨ ਹੈ। ਸਮਾਗਮ ਤੋਂ ਬਾਅਦ ਮੋਦੀ ਨੇ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਸੈਲਫ਼ੀ ਵੀ ਲਈ।
ਇਸ ਸੰਬੰਧੀ ਪ੍ਰਧਾਨ ਮੰਤਰੀ ਨੇ ਟਵੀਟ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਸਵੇਰੇ ਮੈਲਬੌਰਨ ਵਿਚ ਆਸਟ੍ਰੇਲੀਆ-ਭਾਰਤ ਸੀ.ਈ.ਓ. ਫੋਰਮ ਨੂੰ ਸੰਬੋਧਨ ਕੀਤਾ। 2023 ਤੋਂ ਇਸ ਫੋਰਮ ਨੇ ਸ਼ਾਨਦਾਰ ਗਤੀ ਪ੍ਰਾਪਤ ਕੀਤੀ ਹੈ, ਜੋ ਸਾਡੀ ਆਰਥਿਕ ਭਾਈਵਾਲੀ ਵਿਚ ਵੱਧ ਰਹੇ ਵਿਸ਼ਵਾਸ ਨੂੰ ਦਰਸਾਉਂਦੀ ਹੈ।
ਮੈਂ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦਾ ਇਸ ਗੱਲਬਾਤ ਵਿਚ ਸ਼ਾਮਿਲ ਹੋਣ ਅਤੇ ਸਾਡੇ ਆਰਥਿਕ ਸੰਬੰਧਾਂ ਨੂੰ ਹੋਰ ਵੀ ਉੱਚਾਈਆਂ 'ਤੇ ਲਿਜਾਣ ਲਈ ਆਪਣੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਨ ਲਈ ਧੰਨਵਾਦ ਕਰਦਾ ਹਾਂ।
ਆਪਣੀਆਂ ਟਿੱਪਣੀਆਂ ਵਿਚ ਹਵਾਬਾਜ਼ੀ, ਆਵਾਜਾਈ ਅਤੇ ਲੌਜਿਸਟਿਕਸ, ਵਿੱਤੀ ਸੇਵਾਵਾਂ, ਮਹੱਤਵਪੂਰਨ ਖਣਿਜ, ਤਕਨਾਲੋਜੀ, ਫੂਡ ਪ੍ਰੋਸੈਸਿੰਗ, ਫੂਡ ਸੁਰੱਖਿਆ ਅਤੇ ਹੁਨਰ ਵਰਗੇ ਖੇਤਰਾਂ ਵਿਚ ਮੌਕਿਆਂ 'ਤੇ ਚਰਚਾ ਕੀਤੀ ਗਈ।
ਭਾਰਤ ਵਿਕਾਸ ਅਤੇ ਨਵੀਨਤਾ ਲਈ ਬੇਮਿਸਾਲ ਮੌਕੇ ਪ੍ਰਦਾਨ ਕਰਦਾ ਹੈ। ਮੈਂ ਕਾਰੋਬਾਰਾਂ ਨੂੰ ਭਾਰਤ ਵਿਚ ਨਿਵੇਸ਼ ਅਤੇ ਨਵੀਨਤਾ ਕਰਨ ਲਈ ਸੱਦਾ ਦਿੱਤਾ।
ਪ੍ਰਧਾਨ ਮੰਤਰੀ ਮੋਦੀ 6 ਤੋਂ 11 ਜੁਲਾਈ ਤੱਕ ਤਿੰਨ ਦੇਸ਼ਾਂ ਦੇ ਦੌਰੇ 'ਤੇ ਹਨ। ਆਸਟ੍ਰੇਲੀਆ ਵਿਚ ਉਹ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕਰਨਗੇ। ਦੋਵਾਂ ਦੇਸ਼ਾਂ ਵਿਚਕਾਰ ਵਪਾਰ ਸਮਝੌਤੇ 'ਤੇ ਚਰਚਾ ਕੀਤੀ ਜਾਵੇਗੀ।
ਪ੍ਰਧਾਨ ਮੰਤਰੀ ਮੈਲਬੌਰਨ ਦੇ ਮਾਰਵਲ ਸਟੇਡੀਅਮ ਵਿਚ ਭਾਰਤੀ ਮੂਲ ਦੇ 40,000 ਲੋਕਾਂ ਨੂੰ ਵੀ ਸੰਬੋਧਨ ਕਰਨਗੇ। ਉਹ 11 ਜੁਲਾਈ ਨੂੰ ਨਿਊਜ਼ੀਲੈਂਡ ਲਈ ਰਵਾਨਾ ਹੋਣਗੇ।
;
;
;
;
;
;
;
;