JALANDHAR WEATHER

ਲੁਧਿਆਣਾ ਪੁਲਿਸ ਨੇ ਚਲਾਇਆ ਆਪ੍ਰੇਸ਼ਨ ਪ੍ਰਹਾਰ 3.0, 200 ਤੋਂ ਵੱਧ ਗ੍ਰਿਫ਼ਤਾਰੀਆਂ

ਲੁਧਿਆਣਾ, 10 ਜੁਲਾਈ (ਪਰਮਿੰਦਰ ਸਿੰਘ ਅਹੂਜਾ/ਪ੍ਰਦੀਪ ਭੰਡਾਰੀ) - ਲੁਧਿਆਣਾ ਪੁਲਿਸ ਵਲੋਂ ਮਾੜੇ ਅਨਸਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਆਪ੍ਰੇਸ਼ਨ ਪ੍ਰਹਾਰ 3.0 ਦੇ ਤਹਿਤ ਅੱਜ ਕਾਰਵਾਈ ਆਰੰਭੀ ਗਈ ਹੈ। ਇਸ ਦੇ ਤਹਿਤ ਪੁਲਿਸ ਵਲੋਂ 200 ਦੇ ਕਰੀਬ ਉਨ੍ਹਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਕੋਲੋਂ ਨਸ਼ੇ ਦੀ ਸਮਗਰੀ, ਨਸ਼ੀਲੀਆਂ ਗੋਲੀਆਂ ਅਤੇ ਹਥਿਆਰ ਬਰਾਮਦ ਕੀਤੇ ਗਏ ਹਨ। ਓਧਰ ਇਸ ਸੰਬੰਧ ਵਿਚ ਜਾਣਕਾਰੀ ਸਾਂਝੀ ਕਰਦਿਆਂ ਡੀਸੀਪੀ ਹਰਪਾਲ ਸਿੰਘ ਨੇ ਕਿਹਾ ਕਿ ਪੁਲਿਸ ਵਲੋਂ ਆਪ੍ਰੇਸ਼ਨ ਪ੍ਰਹਾਰ 3.0 ਤਹਿਤ ਹੀ 200 ਤੋਂ ਵੱਧ ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ ਹਨ ਅਤੇ ਇਸ ਆਪ੍ਰੇਸ਼ਨ ਨੂੰ ਵੱਖ-ਵੱਖ ਇਲਾਕਿਆਂ ਵਿਚ ਚਲਾਇਆ ਗਿਆ ਸੀ। ਇਸ ਦੇ ਤਹਿਤ 250 ਗ੍ਰਾਮ ਦੇ ਕਰੀਬ ਹੈਰੋਇਨ ਅਤੇ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿਚੋਂ ਲੋੜੀਂਦੇ ਬਦਮਾਸ਼ਾਂ ਨੂੰ ਵੀ ਕਾਬੂ ਕੀਤਾ ਗਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ