ਪ੍ਰਭੂ ਸ਼੍ਰੀ ਰਾਮ ਮੰਦਰ ਨਾਲ ਜੁੜੇ ਕਥਿਤ ਘੁਟਾਲਿਆਂ ਦੇ ਖਿਲਾਫ ਆਮ ਆਦਮੀ ਪਾਰਟੀ ਵੱਲੋਂ ਐਤਵਾਰ ਤੋਂ ਚਲਾਈ ਜਾਵੇਗੀ ਦਸਤਖਤੀ ਮਹਿਮ
ਸੰਗਰੂਰ 10 ਜੁਲਾਈ ( ਧੀਰਜ ਪਸੋਰੀਆ)-ਪ੍ਰਭੂ ਸ਼੍ਰੀ ਰਾਮ ਮੰਦਿਰ ਨਾਲ ਜੁੜੇ ਕਥਿਤ ਘਟਾਲਿਆਂ, ਚੜਾਵੇ ਦੀ ਚੋਰੀ ਅਤੇ ਨਿਰਮਾਣ ਵਿੱਚ ਕਥਿਤ ਕਮੀਸ਼ਨ ਖੋਰੀ ਦੇ ਦੋਸ਼ਾਂ ਤੇ ਅੱਜ ਤੱਕ ਕਿਸੇ ਵੀ ਦੋਸ਼ੀ ਖਿਲਾਫ ਕਾਰਵਾਈ ਨਾ ਹੋਣਾ ਗੰਭੀਰ ਸਵਾਲ ਖੜੇ ਕਰਦਾ ਹੈ! ਇਹ ਪ੍ਰਗਟਾਵਾ ਕਰਦਿਆਂ ਹੋਇਆਂ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਇਸ ਦੇ ਵਿਰੋਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਐਤਵਾਰ ਤੋਂ ਦੇਸ਼ ਪੱਧਰੀ ਦਸਤਖਤੀ ਮਹਿਮ ਚਲਾਈ ਜਾਵੇਗੀ! ਦੋਸ਼ੀਆਂ ਨੂੰ ਫਾਂਸੀ ਤੱਕ ਦੀ ਸਜ਼ਾ ਦੀ ਮੰਗ ਲਈ ਆਵਾਜ਼ ਬੁਲੰਦ ਕੀਤੀ ਜਾਵੇਗੀ।
;
;
;
;
;
;
;
;