ਸਮ੍ਰਿਤੀ ਮੰਧਾਨਾ ਨੇ ਬਣਾਇਆ ਵਿਸ਼ਵ ਰਿਕਾਰਡ
300 ਮੈਚ ਖੇਡਣ ਵਾਲੀ ਸਭ ਤੋਂ ਛੋਟੀ ਉਮਰ ਦੀ ਖ਼ਿਡਾਰਨ ਬਣੀ
ਲਾਰਡਜ਼, 10 ਜੁਲਾਈ (ਇੰਟ.)-ਲਾਰਡਜ਼ ਵਿਖੇ ਭਾਰਤੀ ਤੇ ਇੰਗਲੈਂਡ ਦੀ ਮਹਿਲਾ ਟੀਮਾਂ ਵਿਚਕਾਰ ਖੇਡੇ ਜਾ ਰਹੇ ਇਕ ਇਤਿਹਾਸਕ ਟੈਸਟ ਮੈਚ ’ਚ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਸਟਾਰ ਖ਼ਿਡਾਰਨ ਤੇ ਉਪ-ਕਪਤਾਨ ਸਮ੍ਰਿਤੀ ਮੰਧਾਨਾ ਨੇ ਇਤਿਹਾਸ ਰਚਿਆ ਹੈ। ਮੈਦਾਨ ’ਤੇ ਉਤਰ ਕੇ, ਮੰਧਾਨਾ ਨੇ ਆਪਣੇ ਕਰੀਅਰ ਵਿਚ ਇਕ ਵਿਲੱਖਣ ‘ਟ੍ਰਿਪਲ ਸੈਂਚੁਰੀ’ ਪੂਰਾ ਕਰਕੇ ਵਿਸ਼ਵ ਰਿਕਾਰਡ ਬਣਾਇਆ। ਉਹ 300 ਮੈਚ ਖੇਡਣ ਵਾਲੀ ਮਹਿਲਾ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ’ਚ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬਣ ਗਈ ਹੈ। 2013 ’ਚ ਆਪਣਾ ਡੈਬਿਊ ਕਰਨ ਵਾਲੀ ਮੰਧਾਨਾ ਨੂੰ ਟੀਮ ਇੰਡੀਆ ਲਈ ‘ਰਨ ਮਸ਼ੀਨ’ ਵਜੋਂ ਜਾਣਿਆ ਜਾਂਦਾ ਹੈ ਤੇ 300 ਮੈਚਾਂ ਦੇ ਮੀਲ ਪੱਥਰ ’ਤੇ ਪਹੁੰਚਣ ਵਾਲੀ ਤੀਜੀ ਭਾਰਤੀ ਮਹਿਲਾ ਕ੍ਰਿਕਟਰ ਹੈ। 300 ਅੰਤਰਰਾਸ਼ਟਰੀ ਮੈਚ ਖੇਡਣ ਦਾ ਸਫ਼ਰ ਲੰਬਾ ਤੇ ਔਖਾ ਹੈ, ਫਿਰ ਵੀ ਸਮ੍ਰਿਤੀ ਮੰਧਾਨਾ ਨੇ ਇੰਨੀ ਛੋਟੀ ਉਮਰ ’ਚ ਇਹ ਜਾਦੂਈ ਅੰਕੜਾ ਪ੍ਰਾਪਤ ਕਰਕੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਹੈ।
;
;
;
;
;
;
;
;