ਲੁਧਿਆਣਾ ਡੀ.ਸੀ. ਆਫਿਸ ਦੇ ਬਾਹਰ ਫਿਰੋਜ਼ਪੁਰ ਰੋਡ ਨੂੰ ਨਿਹੰਗ ਸਿੰਘਾਂ ਵਲੋਂ ਕੀਤਾ ਗਿਆ ਜਾਮ
ਲੁਧਿਆਣਾ, 13 ਜੁਲਾਈ (ਪਰਮਿੰਦਰ ਸਿੰਘ ਆਹੂਜਾ, ਰੂਪੇਸ਼ ਕੁਮਾਰ)- ਲੁਧਿਆਣਾ ਡੀ.ਸੀ. ਆਫਿਸ ਦੇ ਬਾਹਰ ਫਿਰੋਜ਼ਪੁਰ ਰੋਡ ਨੂੰ ਨਿਹੰਗ ਸਿੰਘਾਂ ਵਲੋਂ ਜਾਮ ਕੀਤਾ ਗਿਆ ਹੈ। ਨਿਹੰਗ ਸਿੰਘਾਂ ਵਲੋਂ ਰੋਡ ਦੇ ਦੋਨੇ ਹੀ ਹਿੱਸਿਆਂ ਨੂੰ ਬੰਦ ਕਰਕੇ ਧਰਨਾ ਲਗਾਇਆ ਗਿਆ ਹੈ।
ਧਰਨੇ 'ਤੇ ਬੈਠੇ ਨਿਹੰਗ ਸਿੰਘਾਂ ਵਲੋਂ ਕਰੀਬ 3 ਸਾਲ ਪਹਿਲਾਂ ਹੋਏ ਫਤਿਹਵੀਰ ਸਿੰਘ ਨਾਂਅ ਦੇ ਨਿਹੰਗ ਸਿੰਘ ਦੇ ਕਤਲ ਕੇਸ ਵਿਚ ਇਨਸਾਫ ਨਾ ਮਿਲਣ ਦੇ ਦੋਸ਼ ਲਗਾਏ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਤਿੰਨ ਸਾਲ ਤੋਂ ਪੁਲਿਸ ਵਲੋਂ ਉਸ ਮਾਮਲੇ ਵਿਚ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਜਿਸ ਕਾਰਨ ਉਹ ਅੱਜ ਰੋਡ ਜਾਮ ਕਰਨ ਲਈ ਮਜ਼ਬੂਰ ਹੋਏ ਹਨ।
;
;
;
;
;
;
;