ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਤੋਂ ਪਹਿਲਾਂ ਜਲੰਧਰ 'ਚ ਕਈ ਥਾਵਾਂ 'ਤੇ ਬੰਬ ਧਮਾਕੇ ਹੋਣ ਦੀ ਧਮਕੀ
ਜਲੰਧਰ, 13 ਜੁਲਾਈ (ਦਵਿੰਦਰ)- ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਅਤੇ ਚੰਡੀਗੜ੍ਹ ਦੌਰੇ ਤੋਂ ਠੀਕ ਪਹਿਲਾਂ ਸਥਾਨਕ ਸਕੂਲਾਂ ਨੂੰ ਧਮਕੀ ਭਰੀ ਈਮੇਲ ਭੇਜੀ ਗਈ ਹੈ। ਦਾਅਵਾ ਕੀਤਾ ਗਿਆ ਹੈ ਕਿ 17 ਜੁਲਾਈ ਨੂੰ ਚੰਡੀਗੜ੍ਹ ਅਤੇ ਜਲੰਧਰ 'ਚ ਕਈ ਥਾਵਾਂ 'ਤੇ ਬੰਬ ਧਮਾਕੇ ਕੀਤੇ ਜਾਣਗੇ। ਇਸਤੋਂ ਇਲਾਵਾ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਵੀ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ।
ਇਸ ਈ-ਮੇਲ 'ਚ ਲਿਖਿਆ ਗਿਆ ਹੈ ਕਿ 17 ਜੁਲਾਈ ਨੂੰ ਸਥਾਨਕ ਸਕੂਲਾਂ, ਮੋਹਾਲੀ ਦੇ ਮੇਅਰ ਦਫ਼ਤਰ ਅਤੇ ਜਲੰਧਰ-ਚੰਡੀਗੜ੍ਹ ਰੇਲਵੇ ਸਟੇਸ਼ਨਾਂ 'ਤੇ ਆਈ.ਈ.ਡੀ. ਧਮਾਕੇ ਕੀਤੇ ਜਾਣਗੇ। ਇਸ ਈ-ਮੇਲ ਰਾਹੀਂ ਪੰਜਾਬ ਦੇ ਆਮ ਲੋਕਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਵਿਚ ਸ਼ਾਮਲ ਨਾ ਹੋਣ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਮੇਲ ਵਿਚ ਦਾਅਵਾ ਕੀਤਾ ਗਿਆ ਸੀ, ਹੁਣ ਜਲੰਧਰ-ਚੰਡੀਗੜ੍ਹ ਵਿਚ ਕਿਸਾਨਾਂ ਦੇ ਖਿਲਾਫ਼, ਸਤਲੁਜ ਦੇ ਸ਼ਹੀਦ ਖਾਲੜਾ, ਸ਼ਹੀਦ ਨਿੱਝਰ ਦਾ... ਦੁਸ਼ਮਣ ਮੋਦੀ ਆਵੇਗਾ। ਕੋਈ ਵੀ ਪਰਿਵਾਰ ਮੋਦੀ ਦੀਆਂ ਰੈਲੀਆਂ ਵਿਚ ਨਾ ਜਾਵੇ... ਤੁਸੀਂ ਬੰਬ ਧਮਾਕਿਆਂ ਵਿਚ ਮਾਰੇ ਜਾਵੋਗੇ।"
ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਉਹ ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਦੇ ਨਾਲ ਖੜ੍ਹੇ ਹਨ। ਜਾਂਚ ਤੋਂ ਪਤਾ ਲੱਗਾ ਹੈ ਕਿ ਇਹ ਈ-ਮੇਲ ਆਈ.ਡੀ. kengakira@gmail.com ਤੋਂ ਭੇਜੀ ਗਈ ਸੀ। ਮੇਲ ਭੇਜਣ ਵਾਲੇ ਨੇ ਧਮਕੀ ਦਿੱਤੀ ਹੈ ਕਿ 17 ਜੁਲਾਈ ਨੂੰ ਦੁਪਹਿਰ 1:11 ਵਜੇ ਸਕੂਲਾਂ ਨੂੰ ਬੰਬ ਨਾਲ ਉਡਾਇਆ ਜਾਵੇਗਾ ਅਤੇ ਮੋਹਾਲੀ ਦੇ ਮੇਅਰ ਦੇ ਦਫ਼ਤਰ ਨੂੰ 3:11 ਵਜੇ ਬੰਬ ਨਾਲ ਉਡਾਇਆ ਜਾਵੇਗਾ।
;
;
;
;
;
;
;