ਮਾਂ-ਧੀ ਨੂੰ ਬੰਧਕ ਬਣਾ ਕੇ ਸੋਨਾ ਤੇ ਲੱਖਾਂ ਦੀ ਨਗਦੀ ਲੁੱਟੀ
ਤਰਨ ਤਾਰਨ 13 ਜੁਲਾਈ (ਹਰਿੰਦਰ ਸਿੰਘ।)- ਤਰਨਤਾਰਨ ਨੇੜੇ ਪਿੰਡ ਨੌਰੰਗਾਬਾਦ ਵਿਖੇ ਬੀਤੀ ਰਾਤ ਨੁੰ ਇਕ ਘਰ ਵਿਚ ਦਾਖਲ ਹੋ ਕੇ ਅਣ-ਪਛਾਤੇ ਵਿਅਕਤੀਆਂ ਵਲੋ ਮਾਂ ਤੇ ਧੀ ਨੁੰ ਪਿਸਤੌਲ ਦੀ ਨੋਕ ’ਤੇ ਬੰਧਕ ਬਣਾ ਕੇ ਵੀਹ ਲੱਖ ਰੁਪਏ ਦੇ ਸੋਨੇ ਦੇ ਗਹਿਣੇ ਤੇ ਹੋਰ ਸਮਾਨ ਲੁੱਟ ਕੇ ਫਰਾਰ ਹੋ ਗਏ । ਲੁਟੇਰੇ ਘਰੇਲੂ ਗੈਸ ਸਿਲੰਡਰ ,ਬੁਲਟ ਮੋਟਰਸਾਈਕਲ,ਸੀ. ਸੀ. ਟੀ. ਵੀ. ਦਾ ਡੀ. ਵੀ. ਆਰ. ਵੀ ਨਾਲ ਲੈ ਗਏ ਹਨ।
ਦੂਜੇ ਪਾਸੇ ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਦੇ ਡੀ. ਐਸ. ਪੀ. ਹਰਿੰਦਰ ਸਿੰਘ ਪੁਲਿਸ ਸਮੇਤ ਪੁੱਜੇ ਅਤੇ ਔਰਤਾਂ ਦੇ ਬਿਆਨਾਂ ’ਤੇ ਥਾਣਾ ਸਦਰ ਤਰਨਤਾਰਨ ਵਿਖੇ ਮਾਮਲਾ ਦਰਜ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਾਣਕਾਰੀ ਅਨੁਸਾਰ ਬੀਤੀ ਦੇਰ ਰਾਤ ਨੁੰ ਪਿੰਡ ਨੌਰੰਗਾਬਾਦ ਵਿਖੇ ਬਲਜਿੰਦਰ ਕੌਰ ਅਤੇ ਉਸ ਦੀ ਧੀ ਅਮੋਲਦੀਪ ਕੋਰ ਅਤੇ ਪੰਜ ਸਾਲ ਦੀ ਬੱਚੀ ਘਰ ਵਿਚ ਸੀ,ਘਰ ਵਿਚ ਦਾਖਲ ਹੋ ਕੇ ਅਣ-ਪਛਾਤੇ ਵਿਅਕਤੀਆਂ ਵਲੋ ਪਿਸਤੌਲ ਦੀ ਨੋਕ ’ਤੇ ਉਨ੍ਹਾਂ ਨੂੰ ਬੰਧਕ ਬਣ ਕੇ ਲੱਖਾਂ ਰੁਪਏ ਦੀ ਨਗਦੀ ਅਤੇ ਗਹਿਣੇ ਲੁੱਟ ਲਏ।
ਡੀ. ਐਸ. ਪੀ. ਸਬ ਡਵੀਜ਼ਨ ਸ੍ਰੀ ਗੋਇੰਦਵਾਲ ਸਾਹਿਬ ਹਰਿੰਦਰ ਸਿੰਘ ਨੇ ਦੱਸਿਆ ਕੀ ਪਿੰਡ ਨੌਰੰਗਾਬਾਦ ਬੀਤੀ ਦੇਰ ਰਾਤ ਨੁੰ ਅਣ-ਪਛਾਤੇ ਵਿਅਕਤੀਆਂ ਵਲੋਂ ਇਕ ਘਰ ਵਿਚ ਮਾਂ,ਧੀ ਅਤੇ ਇਕ ਪੰਜ ਸਾਲ ਦੀ ਲੜਕੀ ਨੂੰ ਪਿਸਤੌਲ ਦੀ ਨੋਕ ’ਤੇ ਬੰਧਕ ਬਣਾ ਕੇ ਇਕ ਕਮਰੇ ਵਿਚ ਮੰਜੇ ਨਾਲ ਬੰਨ੍ਹ ਕੇ ਘਰ ਵਿਚੋਂ ਸਮਾਨ ਚੋਰੀ ਕਰਕੇ ਲੈ ਗਏ ਹਨ। ਇਸ ਸੰਬੰਧ ਵਿਚ ਔਰਤਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਕੀਤਾ ਜਾ ਰਿਹਾ ਹੈ ।
;
;
;
;
;
;
;