JALANDHAR WEATHER

ਸਤਲੁਜ ਰਾਹੋ ਪੁਲ਼ 'ਤੇ ਪੑਸ਼ਾਸਨ ਨੇ ਭਾਰੀ ਵਾਹਨ ਰੋਕਣ ਲਈ ਗਾਡਰਾਂ ਨਾਲ ਕੀਤੀ ਘੇਰਾਬੰਦੀ

ਮਾਛੀਵਾੜਾ ਸਾਹਿਬ (ਲੁਧਿਆਣਾ), 16 ਜੁਲਾਈ (ਮਨੋਜ ਕੁਮਾਰ) - ਪਿਛਲੇ ਕਾਫੀ ਦਿਨਾਂ ਤੋ ਲਗਾਤਾਰ ਅਜੀਤ ਵੈਬ ਟੀ.ਵੀ. 'ਤੇ ਚਲਾਈ ਗਈ ਕਵਰਿੰਗ ਸਟੋਰੀ ਦਾ ਇਕ ਵੱਡਾ ਅਸਰ ਉਸ ਸਮੇਂ ਦੇਖਣ ਨੂੰ ਮਿਲਿਆ ਜਦੋ ਸਤਲੁਜ ਦਰਿਆ 'ਤੇ ਬਣੇ ਰਾਹੋਂ ਨਵਾਸਹਿਰ ਨੂੰ ਜਾਂਦੇ ਪੁਲ਼ ਦੀ ਖਸਤਾ ਹਾਲਤ ਨੂੰ ਦੇਖਦੇ ਹੋਏ ਹੁਣ ਪੑਸ਼ਾਸਨ ਨੇ ਇਕ ਕਦਮ ਹੋਰ ਵੱਧਦੇ ਹੋਏ ਪੁਲ਼ 'ਤੋ ਭਾਰੀ ਵਾਹਨਾਂ ਨੂੰ ਰੋਕਣ ਲਈ ਮਾਛੀਵਾੜਾ ਸਾਈਡ ਤੋਂ ਲੋਹੇ ਦੇ ਵੱਡੇ ਗਾਡਰਾਂ ਦੀ ਇਸ ਤਰੀਕੇ ਨਾਲ ਘੇਰਾਬੰਦੀ ਕੀਤੀ ਹੈ ਕਿ ਹੁਣ ਪੁਲ਼ ਉੱਪਰੋਂ ਭਾਰੀ ਵਾਹਨਾਂ ਦਾ ਨਿਕਲਣਾ ਅਸਾਨ ਨਹੀਂ ਹੋਵੇਗਾ। ਹਾਲਾਂਕਿ ਇਸ ਪੁਲ਼ ਦੀ ਦਿਨੋ ਦਿਨ ਹੋ ਰਹੀ ਖਸਤਾ ਹਾਲਤ ਹਰ ਸਮੇਂ ਕਿਸੇ ਨਾ ਕਿਸੇ ਅਣਸੁਖਾਵੀ ਘਟਨਾ ਵੱਲ ਇਸ਼ਾਰਾ ਜ਼ਰੂਰ ਹੈ, ਪਰ ਇਸ ਵਾਰ ਗਾਡਰਾਂ ਨਾਲ ਕੀਤੀ ਰੁਕਾਵਟ ਪੁਲ਼ ਨੂੰ ਫਿਲਹਾਲ ਜਲਦ ਟੁੱਟਣ ਤੋਂ ਥੋੜਾ ਬੱਚਾ ਸਕਦੀ ਹੈ। ਇਸਦੇ ਨਾਲ ਹੀ ਇਹ ਪੁਲ਼ ਛੋਟੇ ਵਾਹਨਾਂ ਦੀ ਆਵਾਜਾਈ ਲਈ ਫਿਲਹਾਲ ਜਾਰੀ ਰਹੇਗਾ, ਪਰ ਜਲਦ ਤੋਂ ਜਲਦ ਇਸ ਪੁਲ਼ ਦੀ ਖਸਤਾ ਹਾਲਤ ਨੂੰ ਸੁਧਾਰਨ ਲਈ ਪੑਸ਼ਾਸਨ ਨੂੰ ਹੋਰ ਪੁਖਤਾ ਕਦਮ ਚੁੱਕਣ ਦੀ ਜ਼ਰੂਰਤ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ