ਬਾਈਕ ਚੋਰਾਂ ਨੂੰ ਲੋਕਾਂ ਨੇ ਫੜਿਆ ਰੰਗੇ ਹੱਥੀ
ਲੁਧਿਆਣਾ, 16 ਜੁਲਾਈ (ਪ੍ਰਦੀਪ ਭੰਡਾਰੀ) - ਲੁਧਿਆਣਾ ਦੀ ਗਿੱਲਾ ਵਾਲੀ ਨਹਿਰ ਦੇ ਉੱਪਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਭੀੜ ਦੇ ਵਲੋਂ ਰੰਗੇ ਹੱਥੀ ਦੋ ਬਾਈਕ ਚੋਰਾਂ ਨੂੰ ਕਾਬੂ ਕੀਤਾ ਗਿਆ । ਭੀੜ ਦੇ ਵਲੋਂ ਦਰਖਤ ਦੇ ਨਾਲ ਬੰਨ੍ਹ ਕੇ ਦੋਵਾਂ ਦੀ ਜੰਮ ਕੇ ਛਿੱਤਰ ਪਰੇਡ ਕੀਤੀ ਗਈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲੋਕਾਂ ਦੇ ਵਲੋਂ ਦੱਸਿਆ ਗਿਆ ਕਿ ਇਹ ਬਾਈਕ ਚੋਰੀ ਕਰਕੇ ਭੱਜ ਰਹੇ ਸਨ। ਬਾਈਕ ਦੇ ਉੱਪਰ ਤਿੰਨ ਚੋਰ ਸਵਾਰ ਸੀ। ਜਦੋਂ ਇਨ੍ਹਾਂ ਦਾ ਪਿੱਛਾ ਕੀਤਾ ਗਿਆ ਤਾਂ ਗਿੱਲ ਨਹਿਰ ਦੇ ਉੱਪਰ ਆ ਕੇ ਇਨ੍ਹਾਂ ਦੀ ਬਾਈਕ ਦਾ ਪੈਟਰੋਲ ਮੁੱਕ ਗਿਆ, ਜਿਸ ਤੋਂ ਬਾਅਦ ਇਨ੍ਹਾਂ ਨੇ ਬਾਈਕ ਸੁੱਟ ਕੇ ਪੈਦਲ ਭੱਜਣਾ ਸ਼ੁਰੂ ਕਰ ਦਿੱਤਾ।ਲੋਕਾਂ ਦੀ ਮਦਦ ਦੇ ਨਾਲ ਦੋ ਚੋਰ ਮੌਕੇ 'ਤੇ ਹੀ ਕਾਬੂ ਕਰ ਲਏ ਗਏ ਜਦਕਿ ਇਨ੍ਹਾਂ ਦਾ ਤੀਸਰਾ ਸਾਥੀ ਫਰਾਰ ਹੋ ਗਿਆ। ਛਿੱਤਰ ਪਰੇਡ ਕਰਨ ਤੋਂ ਬਾਅਦ ਲੋਕਾਂ ਦੇ ਵਲੋਂ ਇਨ੍ਹਾਂ ਚੋਰਾਂ ਨੂੰ ਪੁਲਿਸ ਚੌਂਕੀ ਲਿਜਾ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ।
;
;
;
;
;
;
;
;
;