ਸਤਲੁਜ ਪੁਲ ਉੱਤੇ ਭਾਰੀ ਵਾਹਨਾਂ ਲਈ ਆਵਾਜਾਈ ਠੱਪ ਪ੍ਰਸ਼ਾਸਨ ਵਲੋਂ ਵੱਡੇ ਗਾਡਰ ਲਗਾ ਕੇ ਕੀਤਾ ਗਿਆ ਬੰਦ
ਮਾਛੀਵਾੜਾ ਸਾਹਿਬ, (ਲੁਧਿਆਣਾ), 16 ਜੁਲਾਈ (ਰਾਜਦੀਪ ਸਿੰਘ ਅਲਬੇਲਾ) - ਮਾਲਵਾ ਤੇ ਦੁਆਬਾ ਨੂੰ ਜੋੜਦਾ ਸਤਲੁਜ ਪੁਲ ਪਿਛਲੇ ਕਾਫ਼ੀ ਦਿਨਾਂ ਤੋਂ ਚਰਚਾ ਵਿਚ ਚੱਲ ਰਿਹਾ ਹੈ। ਬੀਤੇ ਦਿਨੀਂ ‘ਅਜੀਤ’ ਅਖਬਾਰ ਅਤੇ ‘ਅਜੀਤ ਟੀ.ਵੀ.’ ਦੇ ਵਲੋਂ ਕੀਤੀ ਗਈ ਕਵਰੇਜ ਦਾ ਅਸਰ ਹੋਇਆ। ਇਸ ਪੁੱਲ ਦੀ ਬਹੁਤ ਜ਼ਿਆਦਾ ਖਸਤਾ ਹਾਲਤ ਹੋ ਚੁੱਕੀ ਸੀ ਅਤੇ ਵੱਡੇ ਵਾਹਨਾਂ ਦੇ ਆਉਣ ਜਾਣ ਕਰਕੇ ਪੁੱਲ ਕਾਫ਼ੀ ਨੁਕਸਾਨਿਆ ਗਿਆ ਸੀ। ਪ੍ਰਸ਼ਾਸਨ ਵਲੋਂ ਕਈ ਵਾਰ ਇਸ ਨੂੰ ਵੱਡੇ ਵਾਹਨਾਂ ਦੇ ਲਈ ਬੰਦ ਕਰ ਦਿੱਤਾ ਜਾਂਦਾ ਹੈ ਪਰ ਸ਼ਾਮ ਹੁੰਦੇ ਹੀ ਇਹ ਪੁਲ ਖੁੱਲ੍ਹ ਜਾਂਦਾ ਸੀ। ਪ੍ਰਸ਼ਾਸਨ ਵਲੋਂ ਹੁਣ ਮਾਛੀਵਾੜਾ ਸਾਈਡ ਤੋਂ ਲੋਹੇ ਦੇ ਵੱਡੇ ਗਾਡਰ ਲਗਾ ਕੇ ਭਾਰੀ ਵਾਹਨਾਂ ਦੇ ਲਈ ਪੁਲ ਨੂੰ ਬੰਦ ਕਰ ਦਿੱਤਾ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਹ ਪੁਲ ਦੇ ਉੱਪਰ ਲੰਘਣਾ ਭਾਰੀ ਵਹਾਨਾ ਦਾ ਬੰਦ ਇਸੇ ਤਰ੍ਹਾਂ ਜਾਰੀ ਰਹੇਗਾ ਜਾਂ ਸ਼ਾਮ ਹੁੰਦਿਆਂ ਹੀ ਇਨ੍ਹਾਂ ਵੱਡੇ ਵੱਡੇ ਗਾਡਰਾਂ ਨੂੰ ਸਾਈਡ ’ਤੇ ਕਰ ਦਿੱਤਾ ਜਾਵੇਗਾ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ।
;
;
;
;
;
;
;
;