ਪਠਾਨਕੋਟ ਵਿਚ ਈ.ਡੀ. ਦੀ ਪੰਜ ਥਾਵਾਂ 'ਤੇ ਛਾਪਾਮਾਰੀ ਨੇ ਮਚਾਇਆ ਹੜਕੰਪ
ਪਠਾਨਕੋਟ, 16 ਜੁਲਾਈ (ਵਿਨੋਦ)- ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਵੀਰਵਾਰ ਸਵੇਰੇ ਪਠਾਨਕੋਟ ਵਿਚ ਪੰਜ ਥਾਵਾਂ 'ਤੇ ਇਕੋ ਸਮੇਂ ਛਾਪੇਮਾਰੀ ਕੀਤੀ। ਛਾਪੇਮਾਰੀ ਦੋਰਾਨ ਸ਼ਹਿਰ ਦੇ ਸੈਲੀ ਰੋਡ 'ਤੇ ਇਕ ਕਰੱਸ਼ਰ ਕਾਰੋਬਾਰੀ ਨਰੋਟ ਜੈਮਲ ਸਿੰਘ ਦੇ ਸਰਹੱਦੀ ਖੇਤਰ ਵਿਚ ਸਥਿਤ ਕਰੱਸ਼ਰ ਯੂਨਿਟਾਂ ਅਤੇ ਤਾਰਾਗੜ੍ਹ ਖੇਤਰ ਵਿਚ ਇਕ ਪ੍ਰਾਪਰਟੀ ਡੀਲਰ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
ਸੂਤਰਾਂ ਅਨੁਸਾਰ, ਈ.ਡੀ. ਅਧਿਕਾਰੀ ਪੁਲਿਸ ਅਤੇ ਸੁਰੱਖਿਆ ਬਲਾਂ ਦੇ ਨਾਲ ਪਹੁੰਚੇ। ਹਾਲਾਂਕਿ, ਛਾਪਿਆਂ ਦੇ ਸੰਬੰਧ ਵਿਚ ਖਾਸ ਮਾਮਲਿਆਂ ਬਾਰੇ ਕੋਈ ਠੋਸ ਜਾਣਕਾਰੀ ਜਾਰੀ ਨਹੀਂ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ, ਛਾਪਿਆਂ ਦੌਰਾਨ ਥਾਵਾਂ 'ਤੇ ਦਸਤਾਵੇਜ਼ਾਂ, ਵਿੱਤੀ ਰਿਕਾਰਡਾਂ ਅਤੇ ਹੋਰ ਸੰਬੰਧਿਤ ਰਿਕਾਰਡਾਂ ਦੀ ਜਾਂਚ ਕੀਤੀ ਗਈ। ਅਧਿਕਾਰੀਆਂ ਨੇ ਮਾਮਲੇ ਸੰਬੰਧੀ ਕੋਈ ਅਧਿਕਾਰਤ ਜਾਣਕਾਰੀ ਜਾਰੀ ਨਹੀਂ ਕੀਤੀ ਹੈ ਜਾਂ ਛਾਪੇਮਾਰੀ ਦੇ ਕਾਰਨਾਂ ਨੂੰ ਸਾਂਝਾ ਨਹੀਂ ਕੀਤਾ ਹੈ। ਭਾਰੀ ਸੁਰੱਖਿਆ ਦਸਤੀਆ ਨਾਲ ਜਲੰਧਰ ਤੋਂ ਇਕ ਟੀਮ ਪਹੁੰਚੀ।
ਲਗਭਗ 20 ਅਧਿਕਾਰੀਆਂ ਵਾਲੀ ਈ.ਡੀ. ਟੀਮ ਦੇ ਜਲੰਧਰ ਤੋਂ ਪਹੁੰਚਣ ਦੀ ਖ਼ਬਰ ਹੈ ਅਤੇ ਤਾਰਾਗੜ੍ਹ ਦੇ ਇਕ ਸਾਬਕਾ ਸਰਪੰਚ ਅਤੇ ਪ੍ਰਾਪਰਟੀ ਡੀਲਰ ਦੇ ਘਰ 'ਤੇ ਛਾਪੇਮਾਰੀ ਕੀਤੀ। ਇਸ ਤੋਂ ਇਲਾਵਾ, ਜ਼ਿਲ੍ਹੇ ਦੇ ਇਕ ਵੱਡੇ ਕਰੱਸ਼ਰ ਕਾਰੋਬਾਰੀ ਦੇ ਦਫ਼ਤਰ, ਜੋ ਕਿ ਸੈਲੀ ਰੋਡ 'ਤੇ ਪਾਰਕ ਐਵੇਨਿਊ ਹੋਟਲ ਦੇ ਨੇੜੇ ਸਥਿਤ ਹੈ, ਅਤੇ ਸਰਹੱਦੀ ਪਿੰਡ ਦਤਿਆਲ ਵਿਚ ਇਕ ਕਰੱਸ਼ਰ 'ਤੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਮੀਡੀਆਂ ਨੂੰ ਛਾਪੇਮਾਰੀ ਵਾਲੀ ਥਾਂ ਤੋਂ ਦੂਰ ਰੱਖਿਆ ਗਿਆ।
ਇਸ ਦੌਰਾਨ, ਈ.ਡੀ. ਦੀ ਟੀਮ ਸੈਲੀ ਰੋਡ ਪੈਟਰੋਲ ਪੰਪ ਦੇ ਨੇੜੇ ਗਲੀ ਵਿਚ ਰਹਿਣ ਵਾਲੇ ਇਕ ਕਰੱਸ਼ਰ ਕਾਰੋਬਾਰੀ ਦੇ ਘਰ ਵੀ ਪਹੁੰਚ ਗਈ ਹੈ। ਇਸ ਸਮੇਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ, ਅਤੇ ਮੀਡੀਆਂ ਨੂੰ ਛਾਪੇਮਾਰੀ ਵਾਲੀ ਥਾਂ ਤੋਂ ਦੂਰ ਰੱਖਿਆ ਗਿਆ ਹੈ। ਲਿਖਣ ਦੇ ਸਮੇਂ, ਈ.ਡੀ ਦੀ ਛਾਪੇਮਾਰੀ ਜਾਰੀ ਸੀ, ਅਤੇ ਇਕ ਅਧਿਕਾਰਤ ਬਿਆਨ ਦੀ ਉਡੀਕ ਹੈ।
;
;
;
;
;
;
;
;