JALANDHAR WEATHER

ਬੀਣੇਵਾਲ ਵਿਚ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ

ਬੀਣੇਵਾਲ (ਹੁਸ਼ਿਆਰਪੁਰ), 16 ਜੁਲਾਈ (ਬੈਜ ਚੋਧਰੀ)- ਥਾਣਾ ਗੜ੍ਹਸ਼ੰਕਰ ਵਿਚ ਪੈਂਦੇ ਬੀਣੇਵਾਲ ਇਲਾਕੇ ਵਿਚ ਪੁਰਾਣੀ ਰੰਜਿਸ਼ ਦੇ ਚਲਦਿਆਂ ਇਕ ਨੌਜਵਾਨ ਮਨਜੀਤ ਸਿੰਘ ਉਰਫ ਗਨੀ ਪੁੱਤਰ ਦਿਲਬਾਗ ਸਿੰਘ ਨਿਵਾਸੀ ਭਵਾਨੀਪੁਰ ਮਜਾਰੀ ਦਾ ਕਤਲ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਿਕ ਮਨਜੀਤ ਸਿੰਘ ਗਨੀ ਗਦੀਵਾਲ ਪੈਟਰੋਲ ਪੰਪ ਨੇੜੇ ਆਪਣੇ ਦੋਸਤ ਸੂਰਜ ਨਾਲ ਖੜਾ ਸੀ।

ਇਸ ਦੋਰਾਨ ਇਕ ਇਨੋਵਾ ਕਾਰ ਵਿਚ ਆਏ ਨੌਜਵਾਨਾ ਨੇ ਉਸ ਨੂੰ ਅਗਵਾ ਕਰ ਲਿਆ ਤੇ ਕੁੱਝ ਸਮੇ ਬਾਅਦ ਜਖ਼ਮੀ ਹਾਲਤ ਵਿਚ ਸ਼ੀਲਾ ਦੇਵੀ ਸਕੂਲ ਲਾਗੇ ਸੜਕ ਤੇ ਸੁੱਟ ਕੇ ਫ਼ਰਾਰ ਹੋ ਗਏ। ਬਾਅਦ ਵਿਚ ਰਾਹਗੀਰਾਂ ਨੇ ਉਸਨੂੰ ਹਸਪਤਾਲ ਦਾਖ਼ਲ ਕਰਵਾਇਆ। ਜਿੱਥੇ ਉਸਦੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮ੍ਰਿਤਕ ਦੀਆਂ ਲੱਤਾਂ ਤੇ ਗੋਲੀਆਂ ਦੇ ਅਤੇ ਸਿਰ ਵਿਚ ਤੇਜ਼ਧਾਰ ਹਥਿਆਰਾਂ ਦੇ ਨਿਸ਼ਾਨ ਦੱਸੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ