JALANDHAR WEATHER

ਨੀਟ ਦੀ ਪ੍ਰੀਖਿਆ ਵਿਚ ਸੰਗਰੂਰ ਦੇ ਸ਼ੋਰਿਆ ਸਿੰਗਲਾ ਨੇ ਪ੍ਰਾਪਤ ਕੀਤਾ 174ਵਾਂ ਰੈਂਕ

 ਸੰਗਰੂਰ, 17 ਜੁਲਾਈ (ਧੀਰਜ ਪਸ਼ੌਰੀਆ) - ਨੀਟ ਦੀ ਪ੍ਰੀਖਿਆ ਵਿਚ 23 ਲੱਖ ਪ੍ਰੀਖਿਆਰਥੀਆਂ ਵਿਚੋਂ 174 ਵਾਂ ਰੈਕ ਪ੍ਰਾਪਤ ਕਰਕੇ ਸੰਗਰੂਰ ਦੇ ਸੌ਼ਰਿਆ ਸਿੰਗਲਾ ਨੇ ਆਪਣੇ ਮਾਪਿਆਂ ਦੇ ਨਾਲ ਨਾਲ ਸੰਗਰੂਰ ਸ਼ਹਿਰ ਦਾ ਨਾਂਅ ਰੋਸ਼ਨ ਕੀਤਾ ਹੈ। ਸ਼ੌਰਿਆ ਸਿੰਗਲਾ ਬੱਚਿਆਂ ਦੇ ਮਾਹਿਰ ਡਾਕਟਰ ਅਮਿਤ ਸਿੰਗਲਾ ਅਤੇ ਡਾਕਟਰ ਪੂਨਮ ਸਿੰਗਲਾ ਦਾ ਹੋਣਹਾਰ ਸਪੁੱਤਰ ਹੈ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਵਿਧਾਇਕਾ ਨਰਿੰਦਰ ਕੌਰ ਭਰਾਜ, ਸਾਬਕਾ ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ, ਸਾਬਕਾ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਮਾਰਕੀਟ ਕਮੇਟੀ ਸੰਗਰੂਰ ਦੇ ਚੇਅਰਮੈਨ ਅਵਤਾਰ ਸਿੰਘ ਈਲਵਾਲ ਅਤੇ ਹੋਰਨਾਂ ਨੇ ਸ਼ੋਰਿਆ ਸਿੰਗਲਾ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ