ਪਟਿਆਲਾ-ਚੀਕਾਂ ਰੋਡ 'ਤੇ ਨੌਜਵਾਨ ਦਾ ਕਤਲ, ਖੇਤਾਂ 'ਚੋਂ ਮਿਲੀ ਲਾਸ਼
ਸਨੌਰ (ਪਟਿਆਲਾ), 17 ਜੁਲਾਈ (ਗੀਤਵਿੰਦਰ ਸਿੰਘ ਸੋਖਲ)- ਪਟਿਆਲਾ ਚੀਕਾਂ ਰੋਡ ਤੇ ਸਥਿਤ ਪਿੰਡ ਅਸਮਾਨਪੁਰ (ਅਕੌਤ) ਦੇ 26 ਸਾਲਾਂ ਨੌਜਵਾਨ ਪਵਨ ਕੁਮਾਰ ਉਰਫ਼ ਪੰਮਾਂ ਪੁੱਤਰ ਸੁਰਜੀਤ ਸਿੰਘ ਦੀ ਬੇਰਹਿਮੀ ਨਾਲ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਲਾਸ਼ ਪਟਿਆਲਾ ਚੀਕਾਂ ਰੋਡ ਤੇ ਪਿੰਡ ਅਕੌਤ ਨੇੜੇ ਸੜਕ ਕਿਨਾਰੇ ਝੋਨੇ ਦੇ ਖੇਤਾਂ ਵਿਚ ਬਿਨ੍ਹਾਂ ਕੱਪੜੇ ਦੀ ਹਾਲਤ ਵਿਚ ਮਿਲੀ, ਜਿਸ ਨਾਲ ਇਲਾਕੇ ਵਿਚ ਸਨਸਨੀ ਫੈਲ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਸੀ ਕਿ ਪਿੰਡ ਅਕੌਤ ਨੇੜੇ ਖੇਤਾਂ ਵਿਚ ਬਿਨ੍ਹਾਂ ਕੱਪੜੇ ਤੋਂ ਹਾਲਤ ਵਿਚ ਇਕ ਵਿਅਕਤੀ ਮਿਲਿਆ ਹੈ। ਮੌਕੇ 'ਤੇ ਪਹੁੰਚਣ 'ਤੇ ਉਨ੍ਹਾਂ ਨੇ ਮ੍ਰਿਤਕ ਦੀ ਪਛਾਣ ਆਪਣੇ ਪੁੱਤਰ ਪਵਨ ਕੁਮਾਰ ਉਰਫ਼ ਪੰਮਾਂ ਵਜੋਂ ਕੀਤੀ। ਪਰਿਵਾਰ ਦਾ ਦੋਸ਼ ਹੈ ਕਿ ਉਸ ਨੂੰ ਬਿਨ੍ਹਾਂ ਕੱਪੜੇ ਬੇਰਹਿਮੀ ਨਾਲ ਕੁੱਟਿਆ ਗਿਆ। ਉਨ੍ਹਾਂ ਦੱਸਿਆ ਕਿ ਉਸ ਨੂੰ ਤੁਰੰਤ ਇਲਾਜ ਲਈ ਰਾਜਿੰਦਰਾ ਹਸਪਤਾਲ, ਪਟਿਆਲਾ ਲੈ ਕੇ ਗਏ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਸਬੰਧੀ ਡੀ.ਐਸ.ਪੀ ਦਿਹਾਤੀ ਰਣਬੀਰ ਸਿੰਘ ਨੇ ਦੱਸਿਆ ਕਿ ਰਾਜਿੰਦਰਾ ਹਸਪਤਾਲ ਤੋਂ ਮੌਤ ਦੀ ਸੂਚਨਾ ਮਿਲਣ ਉਪਰੰਤ ਪੁਲਿਸ ਮੌਕੇ 'ਤੇ ਪਹੁੰਚੀ। ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਦੋਸ਼ੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ।
;
;
;
;
;
;
;
;