JALANDHAR WEATHER

ਕਿਰਾਏ ਦੇ ਪੈਸੇ ਮੰਗਣੇ ਪਏ ਮਹਿੰਗੇ, ਰੇਪੀਡੋ ਡਰਾਈਵਰ 'ਤੇ ਛੇੜਛਾੜ ਦੇ ਦੋਸ਼ ਲਾ ਕੇ ਕੀਤਾ ਹਮਲਾ

ਲੁਧਿਆਣਾ, 18 ਜੁਲਾਈ (ਪ੍ਰਦੀਪ ਭੰਡਾਰੀ)- ਲੁਧਿਆਣਾ ਵਿਚ ਇਕ ਰੇਪੀਡੋ ਡਰਾਈਵਰ ਨਾਲ ਕਥਿਤ ਤੌਰ 'ਤੇ ਮਾਰਕੁੱਟ ਅਤੇ ਝੂਠੇ ਦੋਸ਼ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਡਰਾਈਵਰ ਦਾ ਦਾਅਵਾ ਹੈ ਕਿ ਉਸ ਦੀ ਇਕ ਲੜਕੀ ਨਾਲ ਰੈਗੂਲਰ ਕਸਟਮਰ ਵਜੋਂ ਜਾਣ-ਪਛਾਣ ਬਣ ਗਈ ਸੀ। ਜਦੋਂ ਉਸ ਨੇ ਪਿਛਲੇ ਬਕਾਇਆ ਕਿਰਾਏ ਦੀ ਰਕਮ ਮੰਗੀ ਤਾਂ ਉਸ ਨੂੰ ਇਸ ਦੀ ਭਾਰੀ ਕੀਮਤ ਚੁਕਾਉਣੀ ਪਈ।

ਦੋਸ਼ ਹੈ ਕਿ ਲੜਕੀ ਨੇ ਪਹਿਲਾਂ ਤੋਂ ਬਣਾਈ ਯੋਜਨਾ ਤਹਿਤ ਰਸਤੇ ਵਿਚ ਬਾਈਕ ਰੁਕਵਾਈ ਅਤੇ ਉੱਚੀ ਆਵਾਜ਼ ਵਿੱਚ ਰੌਲਾ ਪਾ ਕੇ ਡਰਾਈਵਰ 'ਤੇ ਛੇੜਛਾੜ ਦੇ ਇਲਜ਼ਾਮ ਲਗਾਉਣੇ ਸ਼ੁਰੂ ਕਰ ਦਿੱਤੇ। ਸ਼ੋਰ ਸੁਣ ਕੇ ਇਕੱਠੇ ਹੋਏ ਕੁਝ ਲੋਕਾਂ ਨੇ ਬਿਨਾਂ ਪੂਰੀ ਸੱਚਾਈ ਜਾਣੇ ਡਰਾਈਵਰ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।

ਆਪਣੀ ਜਾਨ ਬਚਾਉਣ ਲਈ ਡਰਾਈਵਰ ਨੇ ਮੌਕੇ ਤੋਂ ਭੱਜ ਕੇ ਨੇੜਲੇ ਪੈਟਰੋਲ ਪੰਪ 'ਤੇ ਸ਼ਰਨ ਲਈ ਅਤੇ ਉੱਥੋਂ ਆਪਣੇ ਭਰਾ ਤੇ ਹੋਰ ਜਾਣਕਾਰਾਂ ਨੂੰ ਫੋਨ ਕਰਕੇ ਘਟਨਾ ਦੀ ਜਾਣਕਾਰੀ ਦਿੱਤੀ। ਪਰ ਜਦੋਂ ਉਹ ਉਸ ਦੀ ਮਦਦ ਲਈ ਮੌਕੇ 'ਤੇ ਪਹੁੰਚੇ ਤਾਂ ਹਮਲਾਵਰਾਂ ਨੇ ਉਨ੍ਹਾਂ 'ਤੇ ਵੀ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਏ।

ਘਟਨਾ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਜ਼ਖ਼ਮੀਆਂ ਨੂੰ ਪਹਿਲਾਂ ਸਿਵਲ ਹਸਪਤਾਲ ਅਤੇ ਬਾਅਦ ਵਿਚ ਦਯਾਨੰਦ ਹਸਪਤਾਲ ਭੇਜਿਆ ਗਿਆ। ਪੁਲਿਸ ਨੇ ਮੌਕੇ ਤੋਂ ਸੀ.ਸੀ.ਟੀ.ਵੀ. ਫੁਟੇਜ ਅਤੇ ਹੋਰ ਸਬੂਤ ਇਕੱਠੇ ਕਰਨ ਦੇ ਨਾਲ-ਨਾਲ ਪੀੜਤਾਂ ਦੇ ਬਿਆਨ ਦਰਜ ਕੀਤੇ। ਇਸ ਤੋਂ ਬਾਅਦ 15 ਨਾਮਜ਼ਦ ਵਿਅਕਤੀਆਂ ਅਤੇ ਕੁਝ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ।

ਫਿਲਹਾਲ ਪੁਲਿਸ ਮਾਮਲੇ ਦੀ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਸੀ.ਸੀ.ਟੀ.ਵੀ. ਫੁਟੇਜ ਸਮੇਤ ਹੋਰ ਸਬੂਤਾਂ ਦੇ ਆਧਾਰ 'ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ