ਲੋਕ ਸਭਾ ਦੀ ਕਾਰਵਾਈ ਹੋਈ ਸ਼ੁਰੂ
ਨਵੀਂ ਦਿੱਲੀ, 22 ਜੁਲਾਈ- ਲੋਕ ਸਭਾ ਦੀ ਕਾਰਵਾਈ ਮੁੜ ਸ਼ੁਰੂ ਹੋ ਈ ਹੈ। ਵਿਰੋਧੀ ਧਿਰ ਵਲੋਂ ਸਦਨ ਦੇ ਅੰਦਰ ਲਗਾਤਾਰ ਹੰਗਾਮਾ ਕੀਤਾ ਜਾ ਰਿਹਾ ਹੈ। ਇਸ ਮੌਕੇ ਬੋਲਦੇ ਹੋਏ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਸਰਕਾਰ ਸਾਰਥਕ ਚਰਚਾ ਕਰਨਾ ਚਾਹੁੰਦੀ ਹੈ ਤੇ ਪੇਪਰ ਲੀਕ ਦੇ ਮਾਮਲੇ ’ਤੇ ਚਰਚਾ ਕਰਨ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਅਸੀਂ ਤਿੰਨ ਦਿਨਾਂ ਤੋਂ ਇਹ ਪੇਸ਼ਕਸ਼ ਕਰ ਰਹੇ ਹਾਂ ਕਿ ਸਰਕਾਰ NEET ਪੇਪਰ ਲੀਕ ਮੁੱਦੇ 'ਤੇ ਚਰਚਾ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਪਹਿਲੇ ਦਿਨ ਤੋਂ ਹੀ ਅਸੀਂ ਕਹਿ ਰਹੇ ਹਾਂ ਕਿ ਨਿਯਮਾਂ ਅਨੁਸਾਰ ਚਰਚਾ ਹੋਣੀ ਚਾਹੀਦੀ ਹੈ। ਜਦੋਂ ਚਰਚਾ ਹੋਣੀ ਹੈ, ਤਾਂ ਚਰਚਾ ਦੀ ਮਿਆਦ ਅਤੇ ਕਿਸ ਨਿਯਮ ਅਧੀਨ ਚਰਚਾ ਹੋਣੀ ਹੈ, ਇਹ ਸਾਰੀਆਂ ਪਾਰਟੀਆਂ ਦੇ ਫਲੋਰ ਲੀਡਰਾਂ ਨਾਲ ਗੱਲ ਕਰਨ ਤੋਂ ਬਾਅਦ ਤੈਅ ਕੀਤਾ ਜਾਣਾ ਚਾਹੀਦਾ ਹੈ। ਸਰਕਾਰ NEET ਪੇਪਰ ਲੀਕ ਮੁੱਦੇ 'ਤੇ ਚਰਚਾ ਕਰਨ ਲਈ ਤਿਆਰ ਹੈ। ਇਸ ਦੇਸ਼ ਦੇ ਨੌਜਵਾਨਾਂ ਦੇ ਭਵਿੱਖ ਲਈ ਇਕ ਨਿਰਮਾਣ ਚਰਚਾ ਹੋਣੀ ਚਾਹੀਦੀ ਹੈ - ਇਹ ਹੀ ਸਰਕਾਰ ਚਾਹੁੰਦੀ ਹੈ।
;
;
;
;
;
;
;
;