ਰਾਸ਼ਟਰਪਤੀ ਮੁਰਮੂ ਵਲੋਂ ਉਤਰੀ ਮੈਸੋਡੋਨੀਆ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ
ਸਕੋਪਜੇ, 22 ਜੁਲਾਈ (ਏਜੰਸੀ)-ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੁੱਧਵਾਰ ਨੂੰ ਇਥੇ ਮਿਊ਼ਜ਼ੀਅਮ ’ਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਇਹ ਬੁੱਤ ਭਾਰਤ ਤੇ ਉਤਰੀ ਮੈਸੇਡੋਨੀਆ ਵਿਚਾਲੇ ਦੋਸਤੀ ਦੇ ਨਾਲ ਨਾਲ ਸ਼ਾਂਤੀ, ਸਹਿਣਸ਼ੀਲਤਾ ਤੇ ਮਨੁੱਖਤਾ ਪ੍ਰਤੀ ਦੋਵਾਂ ਦੇਸ਼ਾਂ ਦੀ ਸਾਂਝੀ ਪ੍ਰਤੀਬੱਧਤਾ ਦਾ ਇਕ ਸਥਾਈ ਪ੍ਰਤੀਕ ਬਣਿਆ ਰਹੇਗਾ। ਮੁਰਮੂ ਨੇ ਕਿਹਾ ਕਿ ਮਹਾਤਮਾ ਗਾਂਧੀ ਭਾਰਤ ਦੇ ਸਨ ਪਰ ਉਨ੍ਹਾਂ ਸੰਦੇਸ਼ ਪੂਰੀ ਮਨੁੱਖਤਾ ਲਈ ਹੈ। ਮਹਾਤਮਾ ਗਾਂਧੀ ਦੇ ਜੀਵਨ ਨੇ ਇਹ ਵਿਖਾਇਆ ਹੈ ਕਿ ਸਚਾਈ ਤੇ ਅਹਿੰਸਾ ਕਮਜ਼ੋਰੀ ਦੀ ਨਿਸ਼ਾਨੀ ਨਹੀਂ ਹੈ, ਬਲ ਕਿ ਨਿਆਂ, ਸਨਮਾਨ ਅਤੇ ਆਜ਼ਾਦੀ ਪਾਉਣ ਲਈ ਸ਼ਕਤੀਸ਼ਾਲੀ ਸਾਧਨ ਹੈ। ਮੁਰਮੂ ਨੇ ਕਿਹਾ ਕਿ ਅਜਿਹੇ ਸਮੇਂ ਜਦੋਂ ਦੁਨੀਆ ਸੰਘਰਸ਼, ਅਸਹਿਣਸ਼ੀਲਤਾ ਤੇ ਵੰਡ ਦਾ ਸਾਹਮਣਾ ਕਰ ਰਹੀ ਹੈ, ਮਹਾਤਮਾ ਗਾਂਧੀ ਦਾ ਸੰਵਾਦ, ਦਇਆ ਅਤੇ ਸ਼ਾਂਤੀਪੂਰਨ ਸਹਿ-ਹੋਂਦ ਵਿਚ ਵਿਸ਼ਵਾਸ ਡੂੰਘਾਈ ਨਾਲ ਪ੍ਰਸੰਗਿਕ ਹੈ। ਰਾਸ਼ਟਰਪਤੀ ਭਵਨ ਨੇ ‘ਐਕਸ’ ‘ਤੇ ਇਕ ਪੋਸਟ ’ਚ ਕਿਹਾ ਕਿ ਮੁਰਮੂ ਤੇ ਉੱਤਰੀ ਮੈਸੇਡੋਨੀਆ ਦੀ ਰਾਸ਼ਟਰਪਤੀ ਗੋਰਦਾਨਾ ਸਿਲਜਾਨੋਵਸਕਾ-ਦਾਵਕੋਵਾ ਨੇ ਸਕੋਪਜੇ ਅਜਾਇਬ ਘਰ ਵਿਚ ਮਹਾਤਮਾ ਗਾਂਧੀ ਦੇ ਬੁੱਤ ਦਾ ਉਦਘਾਟਨ ਕੀਤਾ।
;
;
;
;
;
;
;
;