JALANDHAR WEATHER

ਸੈਕਟਰ-32 ਸਥਿਤ ਡੀ.ਐਲ ਟੈਸਟ ਟਰੈਕ ’ਤੇ ਡਰਾਈਵਿੰਗ ਲਾਇਸੈਂਸ ਬਨਾਉਣ ਆਏ ਬਿਨੈਕਾਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ

ਜਮਾਲਪੁਰ (ਲੁਧਿਆਣਾ), 24 ਜੁਲਾਈ (ਅਸ਼ਵਨੀ ਕੁਮਾਰ)- ਚੰਡੀਗੜ੍ਹ ਰੋਡ ਸੈਕਟਰ-32 ਸਥਿਤ ਆਟੋਮੈਟਿਕ ਡਰਾਈਵਿੰਗ ਲਾਇਸੈਂਸ ਟੈਸਟ ਟ੍ਰੈਕ 'ਤੇ ਸ਼ੁੱਕਰਵਾਰ ਸਵੇਰ ਤੋਂ ਡਰਾਈਵਿੰਗ ਲਾਇਸੈਂਸ ਲੈਣ ਵਾਲਿਆਂ ਦੀ ਲੰਬੀ ਲਾਈਨ ਲੱਗ ਗਈ ਸੀ।

ਜਿਸ ਕਾਰਨ ਲੁਧਿਆਣਾ ਦੇ ਸਰਕਾਰੀ ਕਾਲਜ ਨੇੜੇ ਸਥਿਤ ਡਰਾਈਵਿੰਗ ਲਾਇਸੈਂਸ ਸੈਂਟਰ ਦਾ ਕੰਮ ਸਰਵਰ ਡਾਊਨ ਜਾਂ ਤਕਨੀਕੀ ਖ਼ਰਾਬੀ ਕਾਰਨ ਸਵੇਰ ਤੋਂ ਹੀ ਠੱਪ ਰਿਹਾ, ਜਿਸ ਕਾਰਨ ਬਿਨੈਕਾਰਾਂ ਨੂੰ ਸੈਕਟਰ 32 ਚੰਡੀਗੜ੍ਹ ਰੋਡ ਸਥਿਤ ਡਰਾਈਵਿੰਗ ਲਾਇਸੈਂਸ ਕੇਂਦਰ ਵਿਚ ਜਾ ਕੇ ਆਪਣਾ ਕੰਮ ਨਿਪਟਾਉਣ ਲਈ ਜਾਣਾ ਪਿਆ ਪਰ ਉੱਥੇ ਲੱਗੀਆਂ ਲੰਬੀਆਂ ਕਤਾਰਾਂ ਨੂੰ ਦੇਖਦਿਆਂ ਲੋਕਾਂ ਨੂੰ ਕਾਫੀ ਦੇਰ ਤੱਕ ਇੰਤਜ਼ਾਰ ਕਰਨਾ ਪਿਆ ਪਰ ਸਾਰਾ ਦਿਨ ਇੰਤਜ਼ਾਰ ਕਰਨ ਤੋਂ ਬਾਅਦ ਕਈ ਬਿਨੈਕਾਰਾਂ ਨੂੰ ਖਾਲੀ ਹੱਥ ਵਾਪਸ ਜਾਣਾ ਪਿਆ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ