ਤਪਾ ਅੰਦਰ ਹੋਈ ਤੇਜ਼ ਬਰਸਾਤ ਕਾਰਨ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਕਿਸਾਨ ਬਾਗੋਬਾਗ
ਤਪਾ ਮੰਡੀ (ਬਰਨਾਲਾ), 24 ਜੁਲਾਈ (ਵਿਜੇ ਸ਼ਰਮਾ)- ਮਾਲਵਾ ਦੇ ਤਪਾ ਖੇਤਰ ਅੰਦਰ ਸ਼ਾਮ ਦੇ 6 ਵਜੇ ਦੇ ਕਰੀਬ ਤੇਜ਼ ਬਰਸਾਤ ਹੋਣੀ ਸ਼ੁਰੂ ਹੋਈ। ਜਿਸ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਅਤੇ ਮੀਂਹ ਦੇ ਪੈਣ ਨਾਲ ਕਿਸਾਨਾਂ ਦੇ ਚਿਹਰਿਆਂ ਤੇ ਰੌਣਕ ਵਿਖਾਈ ਦਿੱਤੀ।
ਇਸ ਸਬੰਧੀ ਕਿਸਾਨ ਜਗਤਾਰ ਸਿੰਘ ਵਾਸੀ, ਗੁਰਵਿੰਦਰ ਸਿੰਘ ਬਾਸੀ, ਜਗਸੀਰ ਸਿੰਘ ਭੁੱਲਰ ਅਤੇ ਬਲਤੇਜ ਸਿੰਘ ਬੋਘਾ ਨੇ ਦੱਸਿਆ ਕਿ ਕਈ ਦਿਨਾਂ ਤੋਂ ਜ਼ਿਆਦਾ ਗਰਮੀ ਪੈ ਰਹੀ ਸੀ ਜਿਸ ਕਾਰਨ ਬੱਚੇ ਅਤੇ ਬਜ਼ੁਰਗ ਕਾਫੀ ਔਖੇ ਸਨ ਦੂਜੇ ਪਾਸੇ ਝੋਨੇ ਦੀ ਫ਼ਸਲ ਵੀ ਬਗੈਰ ਪਾਣੀ ਦੇ ਸੁੱਕ ਰਹੀ ਸੀ। ਬਰਸਾਤ ਦੇ ਪੈਣ ਨਾਲ ਝੋਨੇ ਦੀ ਫ਼ਸਲ ਨੂੰ ਕਾਫੀ ਰਾਹਤ ਮਿਲੇਗੀ।
;
;
;
;
;
;
;
;