ਨਜਾਇਜ਼ ਸ਼ਰਾਬ ਨਾਲ ਭਰੀ ਇਨੋਵਾ ਗੱਡੀ ਸਰਹੰਦ ਨਹਿਰ ਵਿਚ ਡਿੱਗੀ
ਮਾਛੀਵਾੜਾ ਸਾਹਿਬ (ਲੁਧਿਆਣਾ), 24 ਜੁਲਾਈ (ਰਾਜਦੀਪ ਅਲਬੇਲਾ)- ਅੱਜ ਸਵੇਰੇ ਸਾਢੇ ਚਾਰ ਵਜੇ ਦੇ ਕਰੀਬ ਇਕ ਗੱਡੀ ਜੋ ਨਜਾਇਜ਼ ਸ਼ਰਾਬ ਲੈ ਕੇ ਚੰਡੀਗੜ੍ਹ ਤੋਂ ਲੁਧਿਆਣਾ ਸਾਈਡ ਵੱਲ ਜਾ ਰਹੀ ਸੀ ਉਸ ਗੱਡੀ ਦੇ ਨਹਿਰ ਵਿਚ ਡਿੱਗਣ ਦੀ ਖ਼ਬਰ ਪ੍ਰਾਪਤ ਹੋਈ ਹੈ। ਇਸ ਗੱਡੀ ਵਿਚ ਦੋ ਨੌਜਵਾਨ ਸਵਾਰ ਸਨ ਜਿਨਾਂ ਵਿਚੋਂ ਇਕ ਦਾ ਨਾਂਮ ਅਕਾਸ਼ਦੀਪ ਸਿੰਘ ਅਤੇ ਦੂਜਾ ਵਿਕਾਸਦੀਪ ਸਿੰਘ ਪਿੰਡ ਸਿੱਖਾਂ ਵਾਲਾ ਜ਼ਿਲ੍ਹਾ ਫ਼ਰੀਦਕੋਟ ਦੇ ਰਹਿਣ ਵਾਲੇ ਸਨ।
ਰਿੰਪੀ ਸਿੰਘ ਪਿਤਾ ਨੇ ਦੱਸਿਆ ਗਿਆ ਕਿ ਵਿਕਾਸਦੀਪ ਸਿੰਘ ਮੇਰੇ ਬੇਟੇ ਨਾਲ ਆਖਰੀ ਗੱਲ 4.30 ਵਜੇ ਹੋਈ। ਉਨ੍ਹਾਂ ਦੱਸਿਆ ਕਿ ਮੇਰਾ ਪੁੱਤਰ ਅਤੇ ਮੇਰਾ ਭਤੀਜਾ ਦੋਵੇਂ ਮੇਰੇ ਕਹਿਣੇ ਤੋਂ ਬਾਹਰ ਸਨ ਇਹ ਦੋਵੇਂ ਨਜਾਇਜ਼ ਸ਼ਰਾਬ ਦਾ ਕਾਰੋਬਾਰ ਕਰਦੇ ਸਨ ਅਤੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਅਤੇ ਭਤੀਜੇ ਦੀ ਗੱਡੀ ਨੂੰ ਠੇਕੇਦਾਰਾ ਵਲੋਂ ਪਿੱਛਾ ਕੀਤਾ ਜਾ ਰਿਹਾ ਸੀ ਅਤੇ ਗੋਤਾਖੋਰਾ ਵਲੋਂ ਗੱਡੀ ਦੀ ਭਾਲ਼ ਕੀਤੀ ਜਾ ਰਹੀ ਹੈ।
;
;
;
;
;
;
;
;
;