ਵਿਧਾਇਕਾ ਨਰਿੰਦਰ ਕੌਰ ਭਰਾਜ ਨੇ 138 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਰੱਖਿਆ ਨੀਂਹ ਪੱਥਰ
ਸੰਗਰੂਰ 24 ਜੁਲਾਈ (ਧੀਰਜ ਪਿਸੋਰੀਆ)- ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਅੱਜ ਸੰਗਰੂਰ ਦੇ ਵਿਰਾਸਤੀ ਬਨਾਸਰ ਬਾਗ ਵਿਖੇ ਹੋਣ ਵਾਲੇ 138 ਲੱਖ ਰੁਪਏ ਦੇ ਵਿਕਾਸ ਕਾਰਜਾਂ ਦਾ ਨੀਂਹ ਪੱਥਰ ਰੱਖਿਆ। ਉਨ੍ਹਾਂ ਕਿਹਾ ਕਿ ਇਸ ਨਾਲ ਬਨਾਸਰ ਬਾਗ ਦੀ ਕਾਇਆ ਕਲਪ ਹੋਵੇਗੀ।
ਇਹ ਵਿਕਾਸ ਕਾਰਜ ਛੇ ਮਹੀਨਿਆਂ ਦੇ ਸਮੇਂ ਵਿਚ ਮੁਕੰਮਲ ਹੋ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਨਗਰ ਕੌਂਸਲ ਦੇ ਪ੍ਰਧਾਨ ਭੁਪਿੰਦਰ ਸਿੰਘ ਨਹਿਲ ਤੋਂ ਇਲਾਵਾ ਕਈ ਨਗਰ ਕੌਂਸਲਰਾਂ ਦੇ ਨਾਲ ਨਾਲ ਆਮ ਆਦਮੀ ਪਾਰਟੀ ਦੇ ਆਗੂ ਟਿੰਕਲ ਗਰਗ, ਰਵਿੰਦਰਪਾਲ ਸਿੰਘ ਨੋਨੀ ਅਤੇ ਹੋਰ ਮੌਜੂਦ ਸਨ।
;
;
;
;
;
;
;
;