ਪੰਜਾਬ ਬੰਦ ਦੇ ਸੱਦੇ ’ਤੇ ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਮਹਿਤਪੁਰ ਰਿਹਾ ਪੂਰਨ ਤੌਰ ’ਤੇ ਬੰਦ
ਮਹਿਤਪੁਰ, 30 ਜੁਲਾਈ (ਲਖਵਿੰਦਰ ਸਿੰਘ)- ਪਿਛਲੇਂ ਦਿਨੀ ਬਰਨਾਲਾ ਵਿਖੇ ਹੋਏ ਸਫ਼ਾਈ ਸੇਵਕਾਂ ਤੇ ਲਾਠੀਚਾਰਜ ਨੂੰ ਲੈ ਕੇ ਪੰਜਾਬ ਵਿਚ ਸਫ਼ਾਈ ਕਰਮਚਾਰੀਆਂ ਆਉਟਸੋਰਸਿੰਗ ਵਰਕਰਾਂ ,ਮਿਊਂਸੀਪਲ ਕਾਮਿਆਂ ਆਦਿ ਵਲੋਂ ਆਪਣੀਆਂ ਮੰਗਾਂ ਲਈ ਧਰਨਾ ਪ੍ਰਦਰਸ਼ਨ ਲਗਾਤਾਰ ਕੀਤਾ ਜਾ ਰਿਹਾ ਸੀ। ਜਥੇਬੰਦੀਆਂ ਵਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ, ਜਿਸ ਤਹਿਤ ਮਹਿਤਪੁਰ ਵਿਖੇ ਐਮਰਜੰਸੀ ਸੇਵਾਵਾਂ ਨੂੰ ਛੱਡ ਕੇ ਮਹਿਤਪੁਰ ਪੂਰਨ ਤੌਰ ’ਤੇ ਬੰਦ ਰਿਹਾ। ਸਫ਼ਾਈ ਸੇਵਕਾਂ ਅਤੇ ਇਸ ਨਾਲ ਸੰਬੰਧਿਤ ਹੋਰ ਵਰਕਰਾਂ ਸਮੇਤ ਸਮਰਥਨ ਵਿਚ ਆਏ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਵਲੋਂ ਬੱਸ ਸਟੈਂਡ ਮਹਿਤਪੁਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।
;
;
;
;
;
;
;
;