JALANDHAR WEATHER

ਅਜਿੰਕਿਆ ਰਹਾਣੇ ਨੇ ਕ੍ਰਿਕਟ ਤੋਂ ਲਿਆ ਸੰਨਿਆਸ

ਮੁੰਬਈ, 30 ਜੁਲਾਈ (ਏਜੰਸੀ)-ਭਾਰਤੀ ਕ੍ਰਿਕਟ ਸ਼ਾਨਦਾਰ ਖ਼ਿਡਾਰੀ ਅਜਿੰਕਿਆ ਰਹਾਣੇ ਨੇ ਖੇਡ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੀਰਵਾਰ, 30 ਜੁਲਾਈ ਨੂੰ, ਰਹਾਣੇ ਨੇ ਇੰਸਟਾਗ੍ਰਾਮ ‘ਤੇ ਇਕ ਭਾਵਨਾਤਮਕ ਪੋਸਟ ਸਾਂਝੀ ਕੀਤੀ। ਜਿਸ ’ਚ ਉਸਨੇ ਆਪਣੇ ਸ਼ਾਨਦਾਰ ਕਰੀਅਰ ਦੇ ਅੰਤ ਦਾ ਐਲਾਨ ਕੀਤਾ। ਰਹਾਣੇ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੇ ਪਿਛਲੇ ਸੀਜ਼ਨ ਵਿੱਚ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਦੀ ਕਪਤਾਨੀ ਕੀਤੀ ਸੀ, ਪਰ ਉਹ ਹੁਣ ਇਸ ਟੀ-20 ਲੀਗ ’ਚ ਵੀ ਹਿੱਸਾ ਨਹੀਂ ਲਵੇਗਾ। ਉਸਨੇ ਸਪੱਸ਼ਟ ਤੌਰ ’ਤੇ ਕਿਹਾ ਕਿ ਉਹ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਲੈ ਰਿਹਾ ਹੈ। 38 ਸਾਲਾ ਰਹਾਣੇ ਨੇ ਲਿਖਿਆ ਕਿ ਕੈਪ ਨੰਬਰ 278 ਇਹ ਉਹ ਥਾਂ ਹੈ ਜਿੱਥੇ ਇਹ ਖਤਮ ਹੁੰਦਾ ਹੈ। ਸਾਲਾਂ ਤੋਂ ਪਿਆਰ ਤੇ ਸਮਰਥਨ ਲਈ ਤੁਹਾਡਾ ਸਾਰਿਆਂ ਦਾ ਧੰਨਵਾਦ। ਮੈਂ ਹਮੇਸ਼ਾ ਤੁਹਾਡਾ ਧੰਨਵਾਦੀ ਰਹਾਂਗਾ। ਇਸ ਸੰਦੇਸ਼ ਰਾਹੀਂ, ਉਸਨੇ ਆਪਣੇ ਪ੍ਰਸ਼ੰਸਕਾਂ, ਸਾਥੀਆਂ, ਕੋਚਾਂ ਅਤੇ ਭਾਰਤੀ ਕ੍ਰਿਕਟ ਨਾਲ ਜੁੜੇ ਹਰ ਵਿਅਕਤੀ ਦਾ ਧੰਨਵਾਦ ਕੀਤਾ। ਰਹਾਣੇ ਨੇ ਭਾਰਤ ਲਈ 85 ਟੈਸਟ, 90 ਇਕ ਰੋਜ਼ਾ ਤੇ 20 ਟੀ-20 ਅੰਤਰਰਾਸ਼ਟਰੀ ਮੈਚ ਖੇਡੇ।
ਤਿੰਨੋਂ ਫਾਰਮੈਟਾਂ ’ਚ, ਉਸਨੇ 35.95 ਦੀ ਔਸਤ ਨਾਲ 8,414 ਦੌੜਾਂ ਬਣਾਈਆਂ। ਇਸ ਸਮੇਂ ਦੌਰਾਨ, ਉਸਨੇ 15 ਸੈਂਕੜੇ ਤੇ 51 ਅਰਧ-ਸੈਂਕੜੇ ਦਰਜ ਕੀਤੇ। ਰਹਾਣੇ ਨੇ ਆਈ.ਪੀ.ਐਲ. ’ਚ ਕੋਲਕਾਤਾ ਨਾਈਟ ਰਾਈਡਰਜ਼, ਚੇਨਈ ਸੁਪਰ ਕਿੰਗਜ਼, ਰਾਜਸਥਾਨ ਰਾਇਲਜ਼, ਰਾਈਜ਼ਿੰਗ ਪੁਣੇ ਸੁਪਰਜਾਇੰਟ, ਦਿੱਲੀ ਕੈਪੀਟਲਜ਼ ਅਤੇ ਮੁੰਬਈ ਇੰਡੀਅਨਜ਼ ਦੀ ਨੁਮਾਇੰਦਗੀ ਕੀਤੀ। ਉਸਨੇ 212 ਆਈਪੀਐਲ ਮੈਚਾਂ ’ਚ 30.15 ਦੀ ਔਸਤ ਨਾਲ 5,367 ਦੌੜਾਂ ਬਣਾਈਆਂ, ਜਿਸ ’ਚ 2 ਸੈਂਕੜੇ ਅਤੇ 35 ਅਰਧ ਸੈਂਕੜੇ ਸ਼ਾਮਲ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਪੰਜਾਬ / ਜਨਰਲ

ਅਜੀਤ ਟੀ ਵੀ