ਜਗਤਾਰ ਸਿੰਘ ਹਵਾਰਾ ਵਲੋਂ ਪੰਥਕ ਧਿਰਾਂ ਨੂੰ ਇਕ ਮੰਚ 'ਤੇ ਇਕੱਠੇ ਹੋਣ ਦੀ ਅਪੀਲ
ਮਾਨਸਾ, 1 ਅਗਸਤ (ਬਲਵਿੰਦਰ ਸਿੰਘ ਧਾਲੀਵਾਲ)- ਭਾਈ ਜਗਤਾਰ ਸਿੰਘ ਹਵਾਰਾ ਨੇ ਪੰਥਕ ਧਿਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਸਿੱਖ ਕੌਮ ਤੇ ਪੰਜਾਬ ਦੇ ਹਿਤਾਂ ਲਈ ਇਕ ਮੰਚ 'ਤੇ ਇਕੱਠੇ ਹੋਣ। ਉਨ੍ਹਾਂ ਦਾ ਕਹਿਣਾ ਹੈ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਕਮੁੱਠ ਹੋਣਾ ਸਮੇਂ ਦੀ ਸਖ਼ਤ ਲੋੜ ਹੈ ਅਤੇ ਤਾਂ ਹੀ ਪੰਜਾਬ ਤੇ ਸਿੱਖ ਕੌਮ ਦੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ।
ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਕਤਲ ਕਾਂਡ 'ਚ ਦਿੱਲੀ ਦੀ ਸੈਂਟਰਲ ਜੇਲ੍ਹ ਮੰਡੋਲੀ 'ਚ ਬੰਦ ਭਾਈ ਹਵਾਰਾ ਨੇ ਇਹ ਅਪੀਲ ਆਪਣੇ ਵਕੀਲ ਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੁੱਖ ਬੁਲਾਰੇ ਐਡਵੋਕੇਟ ਈਮਾਨ ਸਿੰਘ ਖਾਰਾ ਰਾਹੀਂ ਕੀਤੀ ਹੈ। ਐਡਵੋਕੇਟ ਖਾਰਾ ਉਨ੍ਹਾਂ ਨੂੰ ਕੇਸ ਸਬੰਧੀ ਜੇਲ੍ਹ 'ਚ ਮਿਲਣ ਗਏ ਸਨ। ਐਡਵੋਕੇਟ ਖਾਰਾ ਅਨੁਸਾਰ ਭਾਈ ਹਵਾਰਾ ਦੀ ਮਾਤਾ ਜੀ ਬਿਮਾਰ ਹਨ, ਜਿਸ ਸਬੰਧੀ ਪੈਰੋਲ ਲਈ ਪਟੀਸ਼ਨ ਸੁਪਰੀਮ ਕੋਰਟ 'ਚ ਬਕਾਇਆ ਹੈ। ਐਡਵੋਕੇਟ ਨੇ ਆਸ ਪ੍ਰਗਟਾਈ ਕਿ ਜਲਦ ਹੀ ਹਵਾਰਾ ਨੂੰ ਪੈਰੋਲ ਮਿਲ ਜਾਵੇਗੀ।
;
;
;
;
;
;
;
;