JALANDHAR WEATHER

ਆਰ.ਆਰ.ਬੀ. ਲੈਵਲ-1 ਪ੍ਰੀਖਿਆ ਲਈ ਉੱਤਰੀ ਰੇਲਵੇ ਵਲੋਂ ਪ੍ਰੀਖਿਆ ਸਪੈਸ਼ਲ ਰੇਲਗੱਡੀਆਂ ਦਾ ਸੰਚਾਲਨ

ਫਿਰੋਜ਼ਪੁਰ, 1 ਅਗਸਤ (ਰਾਕੇਸ਼ ਚਾਵਲਾ)- ਆਰ.ਆਰ.ਬੀ. (ਲੇਵਲ-1) ਪ੍ਰੀਖਿਆ ਵਿਚ ਸ਼ਾਮਲ ਹੋਣ ਵਾਲੇ ਉਮੀਦਵਾਰਾਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦਿਆਂ ਉੱਤਰੀ ਰੇਲਵੇ ਨੇ 3 ਅਗਸਤ ਤੋਂ 6 ਅਗਸਤ 2026 ਤੱਕ ਕਈ ਅਣਰਾਖਵੀਂ (ਅਨਾਰੱਖਿਤ) ਪ੍ਰੀਖਿਆ ਸਪੈਸ਼ਲ ਰੇਲਗੱਡੀਆਂ ਚਲਾਉਣ ਦਾ ਫ਼ੈਸਲਾ ਕੀਤਾ ਹੈ।

ਜਾਣਕਾਰੀ ਅਨੁਸਾਰ ਗੱਡੀ ਨੰਬਰ 04601 ਫਿਰੋਜ਼ਪੁਰ ਕੈਂਟ–ਅੰਮ੍ਰਿਤਸਰ ਜੰਕਸ਼ਨ ਹਰ ਰੋਜ਼ ਰਾਤ 11.00 ਵਜੇ ਫਿਰੋਜ਼ਪੁਰ ਕੈਂਟ ਤੋਂ ਰਵਾਨਾ ਹੋਵੇਗੀ ਅਤੇ ਜਲੰਧਰ ਸਿਟੀ ਵਿਖੇ ਠਹਿਰਾਅ ਕਰੇਗੀ। ਵਾਪਸੀ ਵਿਚ ਗੱਡੀ ਨੰਬਰ 04602 ਅੰਮ੍ਰਿਤਸਰ ਜੰਕਸ਼ਨ–ਫਿਰੋਜ਼ਪੁਰ ਕੈਂਟ ਸ਼ਾਮ 4.20 ਵਜੇ ਅੰਮ੍ਰਿਤਸਰ ਤੋਂ ਚੱਲੇਗੀ ਅਤੇ ਜਲੰਧਰ ਸਿਟੀ ਰਾਹੀਂ ਫਿਰੋਜ਼ਪੁਰ ਕੈਂਟ ਪਹੁੰਚੇਗੀ।

ਇਸ ਤੋਂ ਇਲਾਵਾ ਗੱਡੀ ਨੰਬਰ 04603 ਲੁਧਿਆਣਾ ਜੰਕਸ਼ਨ–ਜਲੰਧਰ ਸਿਟੀ ਸਵੇਰੇ 4.25 ਵਜੇ ਲੁਧਿਆਣਾ ਤੋਂ ਰਵਾਨਾ ਹੋਵੇਗੀ, ਜਦਕਿ 04604 ਜਲੰਧਰ ਸਿਟੀ–ਲੁਧਿਆਣਾ ਜੰਕਸ਼ਨ ਰਾਤ 8.50 ਵਜੇ ਜਲੰਧਰ ਸਿਟੀ ਤੋਂ ਚੱਲੇਗੀ।

ਉਧਰ ਗੱਡੀ ਨੰਬਰ 04605 ਮੁਕਤਸਰ–ਫਗਵਾੜਾ ਜੰਕਸ਼ਨ ਰਾਤ 12.15 ਵਜੇ ਮੁਕਤਸਰ ਤੋਂ ਰਵਾਨਾ ਹੋਵੇਗੀ ਅਤੇ ਕੋਟਕਪੂਰਾ, ਫ਼ਰੀਦਕੋਟ, ਫਿਰੋਜ਼ਪੁਰ ਕੈਂਟ ਅਤੇ ਲੁਧਿਆਣਾ ਜੰਕਸ਼ਨ ਵਿਖੇ ਠਹਿਰਾਅ ਕਰਦੀ ਹੋਈ ਫਗਵਾੜਾ ਪਹੁੰਚੇਗੀ। ਵਾਪਸੀ ਵਿਚ 04606 ਫਗਵਾੜਾ ਜੰਕਸ਼ਨ–ਮੁਕਤਸਰ ਸ਼ਾਮ 4.20 ਵਜੇ ਫਗਵਾੜਾ ਤੋਂ ਚੱਲੇਗੀ ਅਤੇ ਲੁਧਿਆਣਾ ਜੰਕਸ਼ਨ, ਫਿਰੋਜ਼ਪੁਰ ਕੈਂਟ, ਫ਼ਰੀਦਕੋਟ ਅਤੇ ਕੋਟਕਪੂਰਾ ਰਾਹੀਂ ਮੁਕਤਸਰ ਪਹੁੰਚੇਗੀ।

ਉੱਤਰੀ ਰੇਲਵੇ ਨੇ ਉਮੀਦਵਾਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਯਾਤਰਾ ਦੀ ਯੋਜਨਾ ਪਹਿਲਾਂ ਹੀ ਬਣਾ ਲੈਣ। ਰੇਲਗੱਡੀਆਂ ਸਬੰਧੀ ਹੋਰ ਜਾਣਕਾਰੀ ਲਈ ਯਾਤਰੀ ਰੇਲ ਮਦਦ ਹੈਲਪਲਾਈਨ 139 'ਤੇ ਸੰਪਰਕ ਕਰ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ