11 ਇੰਗਲੈਂਡ ਨੇ ਲਾਰਡਜ਼ ਵਿਖੇ ਨਿਊਜ਼ੀਲੈਂਡ ਨੂੰ 115 ਦÏੜਾਂ ਨਾਲ ਹਰਾਇਆ
ਲੰਡਨ, 7 ਜੂਨ (ਏਜੰਸੀ)-ਇੰਗਲੈਂਡ ਨੇ ਲਾਰਡਜ਼ ਵਿਖੇ ਪਹਿਲੇ ਟੈਸਟ 'ਚ ਨਿਊਜ਼ੀਲੈਂਡ ਨੂੰ 115 ਦÏੜਾਂ ਨਾਲ ਹਰਾਇਆ | ਇਸ ਨਾਲ ਤਿੰਨ ਮੈਚਾਂ ਦੀ ਲੜੀ 'ਚ 1-0 ਦੀ ਬੜ੍ਹਤ ਬਣਾ ਲਈ ਹੈ | ਦੂਜਾ ਟੈਸਟ 17 ਜੂਨ ਤੋਂ ਓਵਲ ਵਿਖੇ ਖੇਡਿਆ ਜਾਵੇਗਾ | ਨਿਊਜ਼ੀਲੈਂਡ ਦੀ ਟੀਮ ਐਤਵਾਰ ਨੂੰ 138 ਦÏੜਾਂ 'ਤੇ ਆਲ ਆਊਟ ਹੋ ਗਈ, ਉਨ੍ਹਾਂ ਨੂੰ 254 ਦÏੜਾਂ ਦਾ ਟੀਚਾ ਮਿਲਿਆ ਸੀ | ਮੈਚ ਦੇ ਚੌਥੇੇ ਦਿਨ, ਗੁਸ ਐਟਕਿੰਸਨ ਨੇ ਦੂਜੀ ਪਾਰੀ 'ਚ 5 ਵਿਕਟਾਂ ਲਈਆਂ, ਉਸਨੇ ਪਹਿਲੀ ਪਾਰੀ 'ਚ 2 ਵਿਕਟਾਂ ਲਈਆਂ ਸਨ | ਓਲੀ ਰੌਬਿਨਸਨ ਨੂੰ ਮੈਚ 'ਚ 7 ਵਿਕਟਾਂ ਲਈ ਪਲੇਅਰ ਆਫ਼ ਦ ਮੈਚ ਚੁਣਿਆ ਗਿਆ...
... 7 hours 40 minutes ago