ਫਿਲੀਪੀਨਜ਼ ਵਿਚ 7.8 ਤੀਬਰਤਾ ਦਾ ਭੂਚਾਲ, ਢਹਿ ਗਈਆਂ ਕਈ ਇਮਾਰਤਾਂ
ਮਨੀਲਾ, 8 ਜੂਨ- ਅੱਜ ਸਵੇਰੇ ਫਿਲੀਪੀਨਜ਼ ਵਿਚ 7.8 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਫਿਲੀਪੀਨਜ਼, ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਤੱਟਵਰਤੀ ਖੇਤਰਾਂ ਲਈ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਸ਼ੁਰੂਆਤੀ ਰਿਪੋਰਟਾਂ ਤੋਂ ਸਾਹਮਣੇ ਆਈ ਜਾਣਕਾਰੀ ਅਨੁਸਾਰ ਇਸ ਨਾਲ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਇਕ ਵਿਅਕਤੀ ਦੀ ਮੌਤ ਹੋ ਗਈ ਹੈ।
ਅਮਰੀਕੀ ਭੂ-ਵਿਗਿਆਨ ਸਰਵੇਖਣ ਦੇ ਅਨੁਸਾਰ ਭੂਚਾਲ ਭਾਰਤੀ ਸਮੇਂ ਅਨੁਸਾਰ ਸਵੇਰੇ 5:07 ਵਜੇ ਆਇਆ। ਭੂਚਾਲ ਦਾ ਕੇਂਦਰ ਮਿੰਡਾਨਾਓ ਟਾਪੂ 'ਤੇ ਜਨਰਲ ਸੈਂਟੋਸ ਸਿਟੀ ਤੋਂ ਲਗਭਗ 13 ਕਿਲੋਮੀਟਰ ਦੱਖਣ-ਪੱਛਮ ਵਿਚ ਸੀ।
ਫਿਲੀਪੀਨ ਭੂਚਾਲ ਵਿਗਿਆਨ ਸੰਸਥਾ ਦੇ ਅਨੁਸਾਰ, ਭੂਚਾਲ ਦਾ ਕੇਂਦਰ ਸਤ੍ਹਾ ਤੋਂ 10 ਕਿਲੋਮੀਟਰ ਹੇਠਾਂ ਡੂੰਘਾਈ 'ਤੇ ਸੀ, ਜਦੋਂ ਕਿ USGS ਨੇ 55 ਕਿਲੋਮੀਟਰ ਦੀ ਡੂੰਘਾਈ ਦਰਜ ਕੀਤੀ।
ਪ੍ਰਸ਼ਾਂਤ ਸੁਨਾਮੀ ਚਿਤਾਵਨੀ ਕੇਂਦਰ ਨੇ ਚਿਤਾਵਨੀ ਦਿੱਤੀ ਹੈ ਕਿ ਫਿਲੀਪੀਨਜ਼ ਦੇ ਕੁਝ ਤੱਟਵਰਤੀ ਖੇਤਰਾਂ ਵਿਚ 3 ਮੀਟਰ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ। ਇਸ ਦੌਰਾਨ ਇੰਡੋਨੇਸ਼ੀਆ ਅਤੇ ਮਲੇਸ਼ੀਆ ਦੇ ਕੁਝ ਤੱਟਾਂ 'ਤੇ 1 ਮੀਟਰ ਉੱਚੀਆਂ ਲਹਿਰਾਂ ਦਾ ਖ਼ਤਰਾ ਹੈ।
;
;
;
;
;
;
;
;
;