29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਆਸਟ੍ਰੇਲੀਆ-ਨਿਊਜ਼ੀਲੈਂਡ ਵਾਲੀਬਾਲ ਟੂਰਨਾਮੈਂਟ ਦਾ ਪੋਸਟਰ ਜਾਰੀ <br/>

ਅਜੀਤ ਡੈਸਕ 20-09-2025
ਐਡੀਲੇਡ, 19 ਸਤੰਬਰ (ਗੁਰਮੀਤ ਸਿੰਘ ਵਾਲੀਆ)-ਮਹਾਰਾਜਾ ਰਣਜੀਤ ਸਿੰਘ ਐਡੀਲੇਡ ਸਪੋਰਟਸ ਕਲੱਬ ਵੱਲੋਂ 4 ਅਕਤੂਬਰ ਨੂੰ ਪੈਰਾਫੀਲਡ ਗਾਰਡਨਜ਼ ਰਿਕ੍ਰੀਏਸ਼ਨ ਸੈਂਟਰ ਵਿਖੇ ਆਸਟਰੇਲੀਆ ਤੇ ਨਿਊਜ਼ੀਲੈਂਡ ਪੱਧਰੀ ਵਾਲੀਬਾਲ ਤੇ ਸ਼ੂਟਿੰਗ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਪੋਸਟਰ ਉਮਨੀ ਫੰਕਸ਼ਨ ਸੈਂਟਰ ਵਿਖੇ ਜਾਰੀ ਕੀਤਾ ਗਿਆ ਜਿਸ ਦੌਰਾਨ ਉੱਘੇ ਸ਼ਾਇਰ ਦੇਬੀ ਮਖਸੂਸਪੁਰੀ, ਨਾਲ ਖਿਡਾਰੀ ਸਮੇਤ ਨਵੀ ਅਗਨਿਹੋਤਰੀ, ਸੰਨੀ ਖੁਰਾਣਾ, ਸ਼ੁਭਮ ਗੋਇਲ, ਰਜਨੀਸ਼ ਸ਼ਰਮਾ, ਪੈਨੀ ਕੌਰ, ਅਤੇ ਰਵਿੰਦਰ ਸਿੰਘ ਸਰਾਭਾ ਸਮੇਤ ਕਈ ਸ਼ਖਸੀਅਤਾਂ ਮੌਜੂਦ ਰਹੀਆਂ | ਪਹਿਲੀ, ਦੂਜੀ ਅਤੇ ਤੀਜੀ ਟੀਮਾਂ ਲਈ ਨਕਦ ਇਨਾਮਾਂ (M2100, M1100, M500) ਤੋਂ ਇਲਾਵਾ, ਵਿਅਕਤੀਗਤ ਇਨਾਮਾਂ 'ਚ ਸੋਨੇ ਦਾ ਕੈਂਥਾ, ਟਰਾਫੀ ਤੇ ਆਈ-ਫੋਨ ਦਿੱਤੇ ਜਾਣਗੇ | ਗੁਰੂ ਦਾ ਲੰਗਰ ਸਮਾਗਮ ਦੌਰਾਨ ਅਟੁੱਟ ਵਰਤਾਏ ਜਾਣਗੇ | ਦਾਖਲਾ ਮੁਫ਼ਤ ਹੋਵੇਗਾ | ਪ੍ਰਬੰਧਕਾਂ ਵੱਲੋਂ ਪਰਿਵਾਰ ਸਮੇਤ ਪਹੁੰਚ ਕੇ ਨੌਜਵਾਨਾਂ ਦੀ ਹੋਂਸਲਾ ਅਫ਼ਜ਼ਾਈ ਕਰਨ ਦੀ ਅਪੀਲ ਕੀਤੀ ਗਈ ਹੈ |

ਪਿਛਲੀ ਖ਼ਬਰ ਵਾਸ਼ਿੰਗਟਨ ਨੇੜੇ ਅਮਰੀਕੀ ਫÏਜ ਦਾ ਇਕ ਹੈਲੀਕਾਪਟਰ ਤਬਾਹ <br/> ਅਗਲੀ ਖ਼ਬਰ ਗੁਰੂ ਨਾਨਕ ਗੁਰਦੁਆਰਾ ਸੈਜ਼ਲੀ ਸਟਰੀਟ ਦੇ ਪ੍ਰਬੰਧਕੀ ਚੋਣ ਨੂੰ ਲੈ ਕੇ 2 ਗਰੁੱਪਾਂ 'ਚ ਲੜ੍ਹਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।