ਸੈਕਰਾਮੈਂਟੋ, 19 ਸਤੰਬਰ (ਹੁਸਨ ਲੜੋਆ ਬੰਗਾ)-ਵਾਸ਼ਿੰਗਟਨ 'ਚ ਇਕ ਫÏਜੀ ਛਾਊਣੀ ਨੇੜੇ ਫÏਜ ਦਾ ਇਕ ਹੈਲੀਕਾਪਟਰ ਤਬਾਹ ਹੋ ਜਾਣ ਦੀ ਖਬਰ ਹੈ | ਇਹ ਜਾਣਕਾਰੀ ਅਮਰੀਕੀ ਫÏਜ ਨੇ ਜਾਰੀ ਇਕ ਬਿਆਨ 'ਚ ਦਿੱਤੀ ਹੈ | ਜੋਆਇੰਟ ਬੇਸ ਲੈਵਿਸ-ਮੈਕਹੋਰਡ ਨੇ ਘਟਨਾ ਦੀ ਪੁਸ਼ਟੀ ਕੀਤੀ ਹੈ ਤੇ ਕਿਹਾ ਹੈ ਕਿ ਹੈਲੀਕਾਪਟਰ ਸ਼ਾਮ 9 ਵਜੇ ਦੇ ਆਸ ਪਾਸ ਤਬਾਹ ਹੋਇਆ | ਉਸ ਨੇ ਹਾਦਸੇ 'ਚ ਹੋਏ ਜਾਨੀ ਨੁਕਸਾਨ ਜਾਂ ਇਸ ਸਬੰਧੀ ਹੋਰ ਕੋਈ ਵੇਰਵਾ ਜਾਰੀ ਨਹੀਂ ਕੀਤਾ ਹੈ ਤੇ ਕਿਹਾ ਹੈ ਕਿ ਇਸ ਸਬੰਧੀ ਹੋਰ ਵੇਰਵਾ ਮÏਜੂਦ ਨਹੀਂ ਹੈ | ਥਰਸਟੋਨ ਕਾਊਾਟੀ ਸ਼ੈਰਿਫ ਦੇ ਦਫਤਰ ਨੇ ਸੋਸ਼ਲ ਮੀਡੀਆ ਉਪਰ ਜਾਰੀ ਇਕ ਬਿਆਨ 'ਚ ਕਿਹਾ ਹੈ ਕਿ ਸਮਿਟ ਲੇਕ ਖੇਤਰ 'ਚ ਸੰਭਾਵੀ ਹੈਲੀਕਾਪਟਰ ਹਾਦਸੇ ਕਾਰਨ ਨਾਲ ਲੱਗਦੇ ਖੇਤਰ ਵਿਚੋਂ ਪੁਲਿਸ ਅਫਸਰ ਮੌਕੇ ਉਪਰ ਭੇਜੇ ਗਏ ਹਨ |