29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਅਮਰੀਕਾ ਅਫਗਾਨਿਸਤਾਨ 'ਚ ਹਵਾਈ ਅੱਡਾ ਆਪਣੇ ਕਬਜ਼ੇ 'ਚ ਲਵੇਗਾ-ਟਰੰਪ <br/>

ਅਜੀਤ ਡੈਸਕ 20-09-2025
ਸੈਕਰਾਮੈਂਟੋ, 19 ਸਤੰਬਰ (ਹੁਸਨ ਲੜੋਆ ਬੰਗਾ)-ਅਮਰੀਕਾ ਅਫਗਾਨਿਸਤਾਨ 'ਚ ਬਗਰਾਮ ਹਵਾਈ ਅੱਡਾ ਆਪਣੇ ਨਿਯੰਤਰਣ ਹੇਠ ਲੈਣ ਦੀ ਕੋਸ਼ਿਸ਼ ਕਰ ਰਿਹਾ ਹੈ | ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਹ ਐਲਾਨ ਕਰਦਿਆਂ ਕਿਹਾ ਹੈ ਕਿ ਖੇਤਰ 'ਚ ਚੀਨ ਦੀਆਂ ਗਤੀਵਿਧੀਆਂ ਉਪਰ ਨਜਰ ਰੱਖਣ ਲਈ ਅਜਿਹਾ ਕਰਨਾ ਜਰੂਰੀ ਹੈ | 2021 'ਚ ਅਫਗਾਨਿਸਤਾਨ ਵਿੱਚੋਂ ਅਮਰੀਕੀ ਫÏਜਾਂ ਹਟਾਉਣ ਤੋਂ ਪਹਿਲਾਂ ਫੈਲੀ ਅਫਰਾ ਤਫਰੀ ਦਰਮਿਆਨ ਅਮਰੀਕਾ ਨੇ ਇਥੇ ਆਪਣੀ ਫÏਜੀ ਛਾਊਣੀ ਖਤਮ ਕਰ ਦਿੱਤੀ ਸੀ ਤੇ ਨਤੀਜੇ ਵਜੋਂ ਅਫਗਾਨਿਸਤਾਨ ਤਾਲਿਬਾਨ ਦੇ ਕਬਜ਼ੇ 'ਚ ਆ ਗਿਆ ਸੀ | ਇੰਗਲੈਂਡ ਦੌਰੇ ਦੇ ਅੰਤਿਮ ਦਿਨ ਟਰੰਪ ਨੇ ਕਿਹਾ ਅਫਗਾਨਿਸਤਾਨ ਨੂੰ ਸਾਡੇ ਕੋਲੋਂ ਕੁਝ ਚੀਜ਼ਾਂ ਦੀ ਲੋੜ ਹੈ ਤੇ ਸਾਨੂੰ ਬਰਗਾਮ ਹਵਾਈ ਅੱਡੇ ਉਪਰ ਕੰਟਰੋਲ ਚਾਹੀਦਾ ਹੈ | ਅਸੀਂ ਇਹ ਹਵਾਈ ਅੱਡਾ ਵਾਪਿਸ ਲੈਣ ਦੀ ਕੋਸ਼ਿਸ਼ ਕਰ ਰਹੇ ਹਾਂ | ਉਨਾਂ ਕਿਹਾ ਕਿ ਅਸੀਂ ਇਹ ਹਵਾਈ ਅੱਡਾ ਇਸ ਲਈ ਚਾਹੁੰਦੇ ਹਾਂ ਕਿਉਂਕਿ ਜਿਵੇਂ ਤੁਸੀਂ ਜਾਣਦੇ ਹੋ ਕਿ ਜਿਥੇ ਚੀਨ ਪ੍ਰਮਾਣੂ ਹਥਿਆਰ ਬਣਾਉਂਦਾ ਹੈ, ਉਥੇ ਪਹੁੰਚਣ ਲਈ ਇਸ ਹਵਾਈ ਅੱਡੇ ਤੋਂ ਇਕ ਘੰਟਾ ਲੱਗਦਾ ਹੈ |

ਪਿਛਲੀ ਖ਼ਬਰ ਬਰਤਾਨੀਆ ਦਾ ਨਵਾਂ ਐਮ.ਆਈ. 6 ਡਾਰਕ ਵੈੱਬ ਪੋਰਟਲ ਦੁਨੀਆ ਭਰ ਦੇ ਜਾਸੂਸਾਂ ਨੂੰ ਭਰਤੀ ਕਰੇਗਾ <br/> ਅਗਲੀ ਖ਼ਬਰ ਵਾਸ਼ਿੰਗਟਨ ਨੇੜੇ ਅਮਰੀਕੀ ਫÏਜ ਦਾ ਇਕ ਹੈਲੀਕਾਪਟਰ ਤਬਾਹ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।