29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਅਨੰਦ ਕਾਰਜ ਐਕਟ ਸੰਬੰਧੀ ਸੁਪਰੀਮ ਕੋਰਟ ਦੇ ਫੈਸਲੇ ਦਾ ਗਲੋਬਲ ਸਿੱਖ ਕੌਂਸਲ ਵੱਲੋਂ ਸਵਾਗਤ <br/>

ਅਜੀਤ ਡੈਸਕ 20-09-2025
ਲੰਡਨ, 19 ਸਤੰਬਰ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਗਲੋਬਲ ਸਿੱਖ ਕੌਂਸਲ ਨੇ ਭਾਰਤ ਦੀ ਸੁਪਰੀਮ ਕੋਰਟ ਵੱਲੋਂ ਅਨੰਦ ਵਿਆਹ ਐਕਟ ਨੂੰ ਦੇਸ਼ ਭਰ 'ਚ ਪੂਰੀ ਤਰ੍ਹਾਂ ਲਾਗੂ ਕਰਨ ਸੰਬੰਧੀ ਜਾਰੀ ਕੀਤੇ ਇਤਿਹਾਸਕ ਫੈਸਲੇ ਦਾ ਸਵਾਗਤ ਕੀਤਾ ਹੈ | ਇਸ ਮਹੱਤਵਪੂਰਨ ਫੈਸਲੇ ਰਾਹੀਂ ਅਨੰਦ ਕਾਰਜ (ਲਾਂਵਾਂ) ਰਾਹੀਂ ਹੋਣ ਵਾਲੀਆਂ ਸਿੱਖ ਵਿਆਹ ਰਸਮਾਂ ਨੂੰ ਮਿਲੀ ਕਾਨੂੰਨੀ ਮਾਨਤਾ ਨਾਲ ਸਿੱਖ ਪਹਿਚਾਣ ਅਤੇ ਪਰੰਪਰਾਵਾਂ ਨੂੰ ਸੰਵਿਧਾਨਕ ਮਜ਼ਬੂਤੀ ਮਿਲੀ ਹੈ | ਗਲੋਬਲ ਸਿੱਖ ਕੌਂਸਲ ਦੇ ਪ੍ਰਧਾਨ ਅੰਮਿ੍ਤਪਾਲ ਸਿੰਘ ਸਚਦੇਵਾ ਨੇ ਕਿਹਾ ਕਿ ਇਹ ਫੈਸਲਾ ਸਾਡੇ ਧਰਮ ਅਤੇ ਪਹਿਚਾਣ ਦੀ ਪੁਸ਼ਟੀ ਕਰਦਾ ਹੈ | ਬਹੁਤ ਸਮੇਂ ਤੋਂ ਸਿੱਖ ਜੋੜਿਆਂ ਨੂੰ ਉਹਨਾਂ ਦੇ ਧਾਰਮਿਕ ਰਿਵਾਜਾਂ ਦੇ ਉਲਟ, ਹੋਰ ਕਾਨੂੰਨਾਂ ਹੇਠ ਵਿਆਹ ਰਜਿਸਟਰ ਕਰਵਾਉਣ ਲਈ ਮਜਬੂਰ ਹੋਣਾ ਪੈ ਰਿਹਾ ਸੀ | ਅੱਜ ਸੁਪਰੀਮ ਕੋਰਟ ਨੇ ਅਨੰਦ ਕਾਰਜ ਦੀ ਪਵਿਤਰਤਾ ਨੂੰ ਸਵੀਕਾਰ ਕਰਦਿਆਂ, ਹਰ ਸਿੱਖ ਪਰਿਵਾਰ ਨੂੰ ਮਾਣ ਅਤੇ ਕਾਨੂੰਨੀ ਪਛਾਣ ਦਿਤੀ ਹੈ | ਅੰਮਿ੍ਤਪਾਲ ਸਿੰਘ ਨੇ ਕਿਹਾ ਕਿ ਭਾਰਤ ਦੇ ਵੱਖ ਵੱਖ ਰਾਜਾਂ ਵਿੱਚ ਵੱਸਦੇ ਸਿੱਖ ਖੁਦ ਵੀ ਯਤਨ ਕਰਨ ਅਤੇ ਆਪੋ ਆਪਣੇ ਰਾਜਾਂ ਦੀਆਂ ਸਰਕਾਰਾਂ ਨਾਲ ਸੰਪਰਕ ਕਰਕੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਵਾਉਣ ਲਈ ਯਤਨ ਕਰਨ ਤਾਂ ਕਿ ਸਿੱਖ ਜੋੜਿਆਂ ਦੀ ਰਜਿਸਟ੍ਰੇਸ਼ਨ ਅਨੰਦ ਮੈਰਿਜ਼ ਐਕਟ ਤਹਿਤ ਹੀ ਹੋਵੇ | ਸਚਦੇਵਾ ਨੇ ਕਿਹਾ ਕਿ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਸਿੱਖ ਸੰਸਥਾਵਾਂ ਨੂੰ ਕਾਨੂੰਨੀ ਅਧਿਕਾਰਾਂ ਬਾਰੇ ਜਾਗਰੂਕਤਾ ਮੁਹਿੰਮ ਚਲਾਉਣੀ ਚਾਹੀਦੀ ਹੈ |

ਪਿਛਲੀ ਖ਼ਬਰ ਕੈਨੇਡਾ 'ਚ ਪੰਜਾਬੀਆਂ ਨੇ ਮੇਲੇ ਦੇ ਰੂਪ 'ਚ ਮਨਾਇਆ ਪੰਜਾਬ ਦਿਵਸ <br/> ਅਗਲੀ ਖ਼ਬਰ ਬਰਤਾਨੀਆ ਦਾ ਨਵਾਂ ਐਮ.ਆਈ. 6 ਡਾਰਕ ਵੈੱਬ ਪੋਰਟਲ ਦੁਨੀਆ ਭਰ ਦੇ ਜਾਸੂਸਾਂ ਨੂੰ ਭਰਤੀ ਕਰੇਗਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।