02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਪੰਜਾਬ ਟੀਚਰ ਐਾਡ ਐਜੂਕੇਸ਼ਨ ਵੈੱਲਫ਼ੇਅਰ ਐਸੋਸੀਏਸ਼ਨ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ

ਅਜੀਤ ਡੈਸਕ 01-06-2019
ਐੱਸ. ਏ. ਐੱਸ. ਨਗਰ, 31 ਮਈ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਟੀਚਰ ਐਾਡ ਐਜੂਕੇਸ਼ਨ ਵੈੱਲਫੇਅਰ ਐਸੋਸੀਏਸ਼ਨ ਦੀ ਮੀਟਿੰਗ ਸਕੱਤਰ ਸਕੂਲ ਸਿੱਖਿਆ ਕਿ੍ਸ਼ਨ ਕੁਮਾਰ ਨਾਲ ਮੁਹਾਲੀ ਦਫ਼ਤਰ ਵਿਖੇ ਹੋਈ | ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਅਧਿਆਪਕ ਆਗੂ ਗੁਰਪ੍ਰੀਤ ਰੂਪਰਾ ਅਤੇ ਸੁਨੀਲ ਮੁਹਾਲੀ ਨੇ ਦੱਸਿਆ ਕਿ ਮੀਟਿੰਗ ਦੌਰਾਨ ਐਸੋਸੀਏਸ਼ਨ ਦੀ ਇਸ ਮੰਗ 'ਤੇ ਸਹਿਮਤੀ ਬਣੀ ਕਿ ਜਿਨ੍ਹਾਂ ਅਧਿਆਪਕਾਂ ਨੇ ਰੈਗੂਲਰ ਦੀ ਆਪਸ਼ਨ ਲੈ ਲਈ ਹੈ, ਪਰ ਅਜੇ ਤੱਕ ਉਨ੍ਹਾਂ ਨੂੰ ਰੈਗੂਲਰ ਨਿਯੁਕਤੀ ਦੇ ਹੁਕਮ ਨਹੀਂ ਮਿਲੇ, ਉਨ੍ਹਾਂ ਅਧਿਆਪਕਾਂ ਨੂੰ 6 ਤੇ 11 ਜੂਨ ਨੂੰ ਆਰਡਰ ਦਿੱਤੇ ਜਾਣਗੇ | ਇਸ ਮੌਕੇ 8886 ਅਧਿਆਪਕਾਂ ਨੂੰ ਰੈਗੂਲਰ ਜੁਆਇਨ ਕਰਨ ਤੋਂ ਪਹਿਲਾਂ ਜੋ ਤਨਖ਼ਾਹ ਐੱਸ. ਐੱਸ. ਏ./ਰਮਸਾ ਸੁਸਾਇਟੀ ਵਲੋਂ ਮਿਲੀ ਹੈ, ਉਸ ਦਾ ਰਹਿੰਦਾ ਅੰਤਿ੍ਮ ਰਿਲੀਫ਼ ਦਾ ਬਕਾਇਆ ਜਲਦ ਜਾਰੀ ਕੀਤਾ ਜਾਵੇਗਾ | ਇਸ ਤੋਂ ਇਲਾਵਾ ਐਸੋਸੀਏਸ਼ਨ ਵਲੋਂ ਡੀਮਾਂਡ ਪੋਸਟਾਂ ਸੈਕਸ਼ਨ ਕਰਨ ਦਾ ਜੋ ਡਾਟਾ ਵਿਭਾਗ ਨੂੰ ਦਿੱਤਾ ਗਿਆ ਸੀ, ਉਸ ਦੀ ਇਕ ਲਿਸਟ ਵੀ ਜਾਰੀ ਕੀਤੀ ਗਈ | ਰੈਗੂਲਰ ਹੋਣ ਤੋਂ ਪਹਿਲਾਂ ਤੱਕ ਦੀ ਜਿਨ੍ਹਾਂ ਅਧਿਆਪਕਾਂ ਦੀ ਤਨਖ਼ਾਹ ਬਕਾਇਆ ਹੈ, ਉਹ ਜਲਦ ਜਾਰੀ ਕਰਨ ਦੇ ਹੁਕਮ ਦਿੱਤੇ ਗਏ | ਇਸ ਤੋਂ ਇਲਾਵਾ ਪਿਛਲੇ ਦਿਨੀਂ ਹੁਸ਼ਿਆਰਪੁਰ ਦੇ ਇਕ ਅਧਿਆਪਕ ਸਾਥੀ ਸਵ: ਸੁਰਿੰਦਰ ਕੁਮਾਰ ਦੀ ਪਤਨੀ ਰੀਟਾ ਦੇਵੀ ਨੂੰ ਤਰਸ ਦੇ ਆਧਾਰ 'ਤੇ ਬਤੌਰ ਪੰਜਾਬੀ ਮਿਸਟ੍ਰੈੱਸ ਦੇ ਰੈਗੂਲਰ ਨੌਕਰੀ ਦੇ ਆਰਡਰ ਡੀ. ਪੀ. ਆਈ. (ਸ. ਸ) ਸੁਖਜੀਤਪਾਲ ਸਿੰਘ ਵਲੋਂ ਦਿੱਤੇ ਗਏ | ਇਸ ਮੌਕੇ ਇਸ ਗੱਲ 'ਤੇ ਸਹਿਮਤੀ ਵੀ ਬਣੀ ਕਿ 8886 ਅਧਿਆਪਕਾਂ ਦੀਆਂ ਜੋ ਪੋਸਟਾਂ ਸੈਕਸ਼ਨ ਹੋਣ ਤੋਂ ਰਹਿ ਗਈਆਂ ਹਨ, ਉਨ੍ਹਾਂ ਦੇ ਅੰਕੜੇ ਐਸੋਸੀਏਸ਼ਨ ਵਲੋਂ ਇਕੱਠੇ ਕਰਕੇ ਜਲਦ ਹੀ ਰਹਿੰਦੀਆਂ ਪੋਸਟਾਂ ਸੈਕਸ਼ਨ ਕਰਵਾਈਆਂ ਜਾਣਗੀਆਂ | ਇਸ ਮੌਕੇ ਡੀ. ਪੀ. ਆਈ. (ਅ. ਸ.) ਇੰਦਰਜੀਤ ਸਿੰਘ, ਸੁਭਾਸ਼ ਘਈ ਤੇ ਡਾ: ਦਵਿੰਦਰ ਬੋਹਾ ਸਮੇਤ ਹੋਰ ਅਮਲਾ ਵੀ ਮੌਜੂਦ ਸੀ |
ਪਿਛਲੀ ਖ਼ਬਰ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁਕਾਈ ਅਗਲੀ ਖ਼ਬਰ ਟ੍ਰੈਫ਼ਿਕ ਜਾਗਰੂਕਤਾ ਸੈਮੀਨਾਰ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।