02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2019

ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁਕਾਈ

ਅਜੀਤ ਡੈਸਕ 01-06-2019
ਐੱਸ. ਏ. ਐੱਸ. ਨਗਰ, 31 ਮਈ (ਕੇ. ਐੱਸ. ਰਾਣਾ)-ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਮੁਹਾਲੀ ਰੁਪਿੰਦਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ 31 ਮਈ ਨੂੰ 'ਵਿਸ਼ਵ ਤੰਬਾਕੂ ਰਹਿਤ ਦਿਵਸ' ਵਜੋਂ ਮਨਾਇਆ ਗਿਆ | ਇਸ ਮੌਕੇ ਜ਼ਿਲ੍ਹੇ ਦੇ ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸਹੁੰ ਚੁਕਾਈ ਗਈ | ਇਸ ਮੌਕੇ ਨੌਜਵਾਨਾਂ ਨੂੰ ਜਿਥੇ ਤੰਬਾਕੂ ਦੀ ਵਰਤੋਂ ਕਾਰਨ ਹੋਣ ਵਾਲੇ ਨੁਕਸਾਨਾਂ ਅਤੇ ਬਿਮਾਰੀਆਂ ਬਾਰੇ ਜਾਗਰੂਕ ਕੀਤਾ ਗਿਆ, ਉਥੇ ਹੀ ਐਨ. ਐਸ. ਐਸ. ਇਕਾਈਆਂ ਵਲੋਂ ਇਸ ਸਬੰਧੀ ਜਾਗਰੂਕਤਾ ਰੈਲੀਆਂ, ਪੋਸਟਰ ਮੇਕਿੰਗ ਮੁਕਾਬਲੇ, ਭਾਸ਼ਣ ਤੇ ਸਲੋਗਨ ਰਾਈਟਿੰਗ ਆਦਿ ਗਤੀਵਿਧੀਆਂ ਵੀ ਕਰਵਾਈਆਂ ਗਈਆਂ | ਇਸੇ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫ਼ੇਜ਼-3ਬੀ1 ਮੁਹਾਲੀ, ਸਰਕਾਰੀ ਸਕੂਲ ਕੁਰੜੀ, ਸਰਕਾਰੀ ਸਕੂਲ ਤਿਊੜ, ਗੀਗੇਮਾਜਰਾ, ਗੋਬਿੰਦਗੜ੍ਹ, ਜੜੋਤ, ਨੈਸ਼ਨਲ ਪਬਲਿਕ ਸਕੂਲ ਕੁਰਾਲੀ, ਇੰਨਰਨੈਸ਼ਨਲ ਸਕੂਲ ਕੁਰਾਲੀ, ਸਰਕਾਰੀ ਸਕੂਲ ਬਨੂੰੜ, ਜੜੌਤ, ਐਨੀਜ਼ ਸਕੂਲ ਖਰੜ, ਸਰਕਾਰੀ ਮਾਡਲ ਸਕੂਲ ਖਰੜ, ਸਮਗੌਲੀ, ਸਿਆਲਬਾ, ਜਿਊਲੀ ਆਦਿ ਸੰਸਥਾਵਾਂ ਨੂੰ ਤੰਬਾਕੂ ਮੁਕਤ ਜ਼ੋਨ ਵੀ ਐਲਾਨਿਆ ਗਿਆ |
ਪਿਛਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵਲੋਂ ਮੁੜ ਪਲੇਸਮੈਂਟ ਕੈਂਪਾਂ ਦੀ ਲੜੀ ਸ਼ੁਰੂ ਅਗਲੀ ਖ਼ਬਰ ਪੰਜਾਬ ਟੀਚਰ ਐਾਡ ਐਜੂਕੇਸ਼ਨ ਵੈੱਲਫ਼ੇਅਰ ਐਸੋਸੀਏਸ਼ਨ ਦੀ ਸਿੱਖਿਆ ਸਕੱਤਰ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।