03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2020

ਘਰ-ਘਰ ਵਿਚ ਮੁਹਬੱਤ ਲੈ ਕੇ ਆਇਆ ਹੈ ਨਵ ਸਾਲ <h4>* ਬਲਵਿੰਦਰ 'ਬਾਲਮ' ਗੁਰਦਾਸਪੁਰ *</h4>

ਅਜੀਤ ਡੈਸਕ 01-01-2020

ਸਭ ਨੂੰ ਪਿਆਰ-ਮੁਬਾਰਕ ਦੇਵਾਂ ਸ਼ੁੱਭ ਅਸੀਸਾਂ ਨਾਲ।
ਘਰ-ਘਰ ਵਿਚ ਮੁਹਬੱਤ ਲੈ ਕੇ ਆਇਆ ਹੈ ਨਵ ਸਾਲ।

ਤੜਕ ਸਵੇਰੇ ਹਰ ਇਕ ਪੰਛੀ ਛੇੜੇ ਇਕ ਤਰੰਨੁਮ।
ਫੁੱਲਾਂ ਦੇ ਵਿਚ ਖ਼ੁਸ਼ਬੂਆਂ ਦਾ ਆਲੀਸ਼ਾਨ ਤਬਸੁਮ।
ਸੁੰਦਰਤਾ ਦੇ ਪਹਿਰਾਵੇ ਵਿਚ ਝੁਕਦੀ ਜਾਏ ਡਾਲ।
ਘਰ-ਘਰ ਵਿਚ ਮੁਹਬੱਤ ਲੈ ਕੇ ਆਇਆ ਹੈ ਨਵ ਸਾਲ।

ਸਰਹੱਦਾਂ 'ਤੇ ਪਹਿਰਾ ਦਿੰਦੇ ਸ਼ਕਤੀਮਾਨ ਸਿਪਾਹੀ।
ਸੂਰਜ ਵਰਗੀ ਦਸਤਕ ਦਿੰਦੇ ਇਹ ਅਲਬੇਲੇ ਰਾਹੀ।
ਫ਼ਰਜ਼ਾਂ ਵਿਚ ਸ਼ਹਾਦਤ ਰਖਦੇ, ਪੈਰਾਂ ਵਿਚ ਭੁਚਾਲ।
ਘਰ-ਘਰ ਵਿਚ ਮੁਹਬੱਤ ਲੈ ਕੇ ਆਇਆ ਹੈ ਨਵ ਸਾਲ।

ਸਚਾਈ ਦੀ ਜਿੱਤ ਦੀ ਸ਼ੁਹਰਤ
ਆਖਿਰ ਜਿੱਤ ਹੈ ਜਾਣੀਂ।
ਦੱਬੀ ਹੋਈ ਚਿੰਗਾਰੀ ਦੀ
ਬਣਨੀ ਇਕ ਕਹਾਣੀ।
ਤੇਜ਼ ਹਵਾਵਾਂ ਅੰਬਰ ਛੂੰਹਦੇ ਭਾਂਬੜ ਦੇਣੇਂ ਬਾਲ।
ਘਰ-ਘਰ ਵਿਚ ਮੁਹਬੱਤ ਲੈ ਕੇ ਆਇਆ ਹੈ ਨਵ ਸਾਲ।

'ਬਾਲਮ' ਦੇਸ਼ ਦੇ ਨਵ ਯੁਵਕਾਂ ਵਿਚ ਇਕ ਕ੍ਰਾਂਤੀ ਆਉਣੀ।
ਬੇਈਮਾਨੀ ਤੇ ਬੇਇਨਸਾਫ਼ੀ ਦੀ ਉਚੀ ਮੰਜ਼ਿਲ ਢਾਹੁਣੀਂ।
ਪਰਿਵਰਤਨ ਦੀ ਨੀਤੀ, ਨੀਅਤ ਬਣ ਜਾਣੀਂ ਏਂ ਢਾਲ।
ਘਰ-ਘਰ ਵਿਚ ਮੁਹਬੱਤ ਲੈ ਕੇ ਆਇਆ ਹੈ ਨਵ ਸਾਲ।


-ਓਂਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋਬਾਈਲ : 98156-25409

ਪਿਛਲੀ ਖ਼ਬਰ ਆਈ ਹੈ ਪ੍ਰਭਾਤ <h4>* ਜਗਤਾਰ ਗਿੱਲ *</h4> ਅਗਲੀ ਖ਼ਬਰ ਸ਼ੁਰੂਆਤ ਨਵੇਂ ਸੰਕਲਪ ਅਤੇ ਨਵੀਆਂ ਕਾਮਨਾਵਾਂ ਨਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।