02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਖ਼ੁਸ਼ੀ 'ਚ ਵਰਕਰਾਂ ਨੇ ਵੰਡੇ ਲੱਡੂ ਤੇ ਪਾਏ ਭੰਗੜੇ <br/>

ਆਮ ਆਦਮੀ ਪਾਰਟੀ ਦੀ ਦਿੱਲੀ ਵਿਖੇ ਹੋਈ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਵਿਚ ਮੁਹਾਲੀ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਦਾ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਉਂਦੇ ਹੋਏ ਰੂਬੀ ਸ਼ੇਰਗਿੱਲ | ਤਸਵੀਰ : ਦਵਿੰਦਰ ਸਿੰਘ <br/> 12-02-2020
ਐੱਸ. ਏ. ਐੱਸ. ਨਗਰ, 11 ਫਰਵਰੀ (ਨਰਿੰਦਰ ਸਿੰਘ ਝਾਂਮਪੁਰ)-ਆਮ ਆਦਮੀ ਪਾਰਟੀ (ਆਪ) ਦੀ ਦਿੱਲੀ ਵਿਖੇ ਹੋਈ ਸ਼ਾਨਦਾਰ ਜਿੱਤ ਦੀ ਖ਼ੁਸ਼ੀ ਵਿਚ ਅੱਜ ਮੁਹਾਲੀ ਦੇ ਪਾਰਟੀ ਵਰਕਰਾਂ ਵਲੋਂ 'ਆਪ' ਦੀ ਸੂਬਾ ਪੱਧਰੀ ਵਿੱਤ ਕਮੇਟੀ ਦੇ ਚੇਅਰਮੈਨ ਅਤੇ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਚੋਣ ਲੜ ਚੁੱਕੇ ਸੀਨੀਅਰ ਆਗੂ ਨਰਿੰਦਰ ਸਿੰਘ ਸ਼ੇਰਗਿੱਲ ਦੇ ਗ੍ਰਹਿ ਵਿਖੇ ਪਹੁੰਚ ਕੇ ਜਿਥੇ ਸਮੁੱਚੇ ਸ਼ੇਰਗਿੱਲ ਪਰਿਵਾਰ ਨੂੰ ਵਧਾਈ ਦਿੱਤੀ, ਉਥੇ ਹੀ ਢੋਲ ਦੀ ਥਾਪ 'ਤੇ ਭੰਗੜੇ ਵੀ ਪਾਏ | ਨਰਿੰਦਰ ਸਿੰਘ ਸ਼ੇਰਗਿੱਲ ਦੇ ਇਸ ਵੇਲੇ ਦਿੱਲੀ ਵਿਖੇ ਹੋਣ ਕਾਰਨ, ਉਨ੍ਹਾਂ ਦੀ ਪਤਨੀ ਰੂਬੀ ਸ਼ੇਰਗਿੱਲ ਨੇ ਜਿਥੇ ਸਮੁੱਚੇ ਵਰਕਰਾਂ ਦਾ ਧੰਨਵਾਦ ਕੀਤਾ, ਉਥੇ ਹੀ ਉਨ੍ਹਾਂ ਦਾ ਲੱਡੂਆਂ ਨਾਲ ਮੂੰਹ ਵੀ ਮਿੱਠਾ ਕਰਵਾਇਆ | ਇਸ ਮੌਕੇ ਰਾਜ ਗਿੱਲ ਪ੍ਰਧਾਨ ਇਸਤਰੀ ਵਿੰਗ, ਪ੍ਰੋ: ਮੇਹਰ ਸਿੰਘ ਮੱਲੀ, ਦਲਵੀਰ ਸਿੰਘ, ਦਿਲਾਵਰ ਸਿੰਘ, ਜੀ. ਐੱਸ. ਕਾਹਲੋਂ, ਮਨਦੀਪ ਸਿੰਘ ਮਟੌਰ, ਜਗਤਾਰ ਸਿੰਘ, ਰਾਮ ਲਾਲ, ਬੀ. ਐੱਸ. ਚਾਹਲ, ਮੇਜਰ ਸਿੰਘ ਸ਼ੇਰਗਿੱਲ, ਅਨੂੰ ਬੱਬਰ, ਹਰੀਸ਼ ਕੌਸ਼ਲ, ਛੀਨਾ, ਹਰਨੇਕ ਸਿੰਘ, ਬੀ. ਐੱਸ. ਮਾਨ ਤੇ ਜਗਦੇਵ ਸਿੰਘ ਮਲੋਆ ਸਮੇਤ 'ਆਪ' ਦੇ ਹੋਰ ਆਗੂ ਤੇ ਵਰਕਰ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਬਡਾਲਾ ਰੋਡ ਦੀ ਹਾਲਤ ਜਲਦ ਸੁਧਾਰੀ ਜਾਵੇਗੀ-ਕੈਲੀ <br/> ਅਗਲੀ ਖ਼ਬਰ ਇਲਾਕਾ ਕੌਾਸਲਰ ਵਲੋਂ ਸੈਕਟਰ 50 ਤੇ 51 'ਚ ਸਟ੍ਰੀਟ ਲਾਈਟਾਂ ਦੀ ਰਸਮੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।