02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਬਡਾਲਾ ਰੋਡ ਦੀ ਹਾਲਤ ਜਲਦ ਸੁਧਾਰੀ ਜਾਵੇਗੀ-ਕੈਲੀ <br/>

ਸੜਕ ਦੇ ਮਸਲੇ ਨੂੰ ਲੈ ਕੇ ਕੌਾਸਲ ਪ੍ਰਧਾਨ ਅੰਜੂ ਚੰਦਰ ਤੇ ਕੌਾਸਲ ਅਧਿਕਾਰੀਆਂ ਨਾਲ ਮੀਟਿੰਗ ਕਰਦੇ ਹੋਏ ਕੌਾਸਲਰ ਕਰਨੈਲ ਸਿੰਘ ਕੈਲੀ | ਤਸਵੀਰ : ਜੰਡਪੁਰੀ <br/> 12-02-2020
ਖਰੜ, 11 ਫਰਵਰੀ (ਜੰਡਪੁਰੀ)-ਖਰੜ-ਬਡਾਲਾ ਰੋਡ ਦੀ ਤਰਸਯੋਗ ਹਾਲਤ 'ਚ ਸੁਧਾਰ ਲਈ ਪਹਿਲਾਂ ਪੈਚ ਵਰਕ ਕੀਤਾ ਜਾਵੇਗਾ ਕਿਉਂਕਿ ਇਸ ਸੜਕ 'ਤੇ ਆਵਾਜਾਈ ਪੱਖੋਂ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕੌਾਸਲਰ ਕਰਨੈਲ ਸਿੰਘ ਕੈਲੀ ਨੇ ਦੱਸਿਆ ਕਿ ਉਨ੍ਹਾਂ ਵਲੋਂ ਇਸ ਸੜਕ ਦੇ ਮਸਲੇ ਨੂੰ ਲੈ ਕੇ ਨਗਰ ਕੌਾਸਲ ਖਰੜ ਦੀ ਪ੍ਰਧਾਨ ਅੰਜੂ ਚੰਦਰ ਸਮੇਤ ਹੋਰਨਾਂ ਕੌਾਸਲ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ ਸੀ | ਇਸ ਮੌਕੇ ਉਨ੍ਹਾਂ ਕੌਾਸਲ ਪ੍ਰਧਾਨ ਅਤੇ ਹੋਰਨਾਂ ਕੌਾਸਲ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਸੀ ਕਿ ਬੀਤੀ 13 ਅਗਸਤ 2019 ਨੂੰ ਇਸ ਸੜਕ ਦੇ ਵਿਕਾਸ ਕਾਰਜਾਂ ਲਈ 4.12 ਕਰੋੜ ਰੁ: ਮਨਜ਼ੂਰ ਕੀਤੇ ਗਏ ਸਨ, ਪਰ ਹੁਣ ਤੱਕ ਇਸ ਸੜਕ ਦੇ ਨਿਰਮਾਣ ਸਬੰਧੀ ਕੋਈ ਕਾਰਵਾਈ ਅਮਲ 'ਚ ਨਹੀਂ ਲਿਆਂਦੀ ਗਈ | ਇਸ ਮੌਕੇ ਕੌਾਸਲ ਪ੍ਰਧਾਨ ਤੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਸਿਆ ਕਿ ਫ਼ਿਲਹਾਲ ਇਸ ਸੜਕ 'ਤੇ ਪੈਚ ਹੀ ਲਗਾਏ ਜਾਣਗੇ ਕਿਉਂਕਿ ਸਰਕਾਰ ਦੇ ਉੱਚ ਅਧਿਕਾਰੀਆਂ ਵਲੋਂ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਪਹਿਲਾਂ ਇਸ ਮਾਰਗ ਉੱਤੇ ਸੀਵਰੇਜ ਦਾ ਕੰਮ ਸ਼ੁਰੂ ਹੋਵੇਗਾ ਅਤੇ ਸੀਵਰੇਜ ਦਾ ਕੰਮ ਮੁਕੰਮਲ ਹੋਣ ਉਪਰੰਤ ਇਸ ਸੜਕ ਨੂੰ ਦੁਬਾਰਾ ਬਣਾਇਆ ਜਾਵੇਗਾ | ਇਸ ਮੌਕੇ ਕੌਾਸਲਰ ਮਲਾਗਰ ਸਿੰਘ, ਰਾਜਪਾਲ ਸਿੰਘ ਅਤੇ ਕੌਾਸਲਰ ਕਮਲ ਕਿਸ਼ੋਰ ਸ਼ਰਮਾ ਤੋਂ ਇਲਾਵਾ ਕੌਾਸਲ ਦੇ ਹੋਰ ਅਧਿਕਾਰੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਡੇਰਾਬੱਸੀ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਿਖ਼ਲਾਫ਼ ਕੀਤਾ ਜਾਗਰੂਕ <br/> ਅਗਲੀ ਖ਼ਬਰ ਦਿੱਲੀ ਵਿਖੇ ਆਮ ਆਦਮੀ ਪਾਰਟੀ ਦੀ ਜਿੱਤ ਦੀ ਖ਼ੁਸ਼ੀ 'ਚ ਵਰਕਰਾਂ ਨੇ ਵੰਡੇ ਲੱਡੂ ਤੇ ਪਾਏ ਭੰਗੜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।