02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-02-2020

ਡੇਰਾਬੱਸੀ ਸਰਕਾਰੀ ਕਾਲਜ ਵਿਖੇ ਵਿਦਿਆਰਥੀਆਂ ਨੂੰ ਨਸ਼ਿਆਂ ਿਖ਼ਲਾਫ਼ ਕੀਤਾ ਜਾਗਰੂਕ <br/>

ਸਰਕਾਰੀ ਕਾਲਜ ਡੇਰਾਬੱਸੀ ਵਿਖੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਡਾਇਰੈਕਟਰ ਡਾ: ਕਰਨਲ ਰਜਿੰਦਰ ਸਿੰਘ ਵਿਦਿਆਰਥੀਆਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕਰਦੇ ਹੋਏ | ਅਜੀਤ ਤਸਵੀਰ <br/> 12-02-2020
ਡੇਰਾਬੱਸੀ, 11 ਫਰਵਰੀ (ਸ਼ਾਮ ਸਿੰਘ ਸੰਧੂ)-ਸਰਕਾਰੀ ਕਾਲਜ ਡੇਰਾਬੱਸੀ ਵਿਖੇ ਪਿ੍ੰਸੀਪਲ ਸਾਧਨਾ ਸੰਗਰ ਦੀ ਸਰਪ੍ਰਸਤੀ ਹੇਠ ਕਾਲਜ ਦੀ ਡਰੱਗ ਡੀ-ਐਡੀਕਸ਼ਨ ਕਮੇਟੀ ਵਲੋਂ ਵਿਦਿਆਰਥੀਆਂ ਨੂੰ ਨਸ਼ਿਆਂ ਿਖ਼ਲਾਫ਼ ਜਾਗਰੂਕ ਕਰਨ ਦੇ ਉਦੇਸ਼ ਤਹਿਤ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਇਸ ਮੌਕੇ ਕਲਗੀਧਰ ਟਰੱਸਟ ਬੜੂ ਸਾਹਿਬ ਦੇ ਡਾਇਰੈਕਟਰ ਡਾ: ਕਰਨਲ ਰਜਿੰਦਰ ਸਿੰਘ, ਡਾ: ਮਨਪ੍ਰੀਤ ਸਿੰਘ ਅਤੇ ਜਸਦੀਪ ਕੌਰ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਤਿੰਨ ਅਲੱਗ-ਅਲੱਗ ਤਿੰਨ ਸੈਸ਼ਨਾਂ ਵਿਚ ਕਾਲਜ ਦੇ ਬੀ. ਏ., ਬੀ. ਕਾਮ ਅਤੇ ਬੀ. ਐੱਸ. ਸੀ. ਦੇ ਵਿਦਿਆਰਥੀਆਂ ਨੂੰ ਪੀ. ਪੀ. ਟੀ. ਪੇਸ਼ਕਾਰੀ ਅਤੇ ਲੈਕਚਰਾਂ ਰਾਹੀਂ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਗਿਆ | ਇਸ ਮੌਕੇ ਡਾ: ਮਨਪ੍ਰੀਤ ਸਿੰਘ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਨਸ਼ੇ ਕਰਨਾ ਆਦਤ ਦੇ ਨਾਲ-ਨਾਲ ਇਕ ਦਿਮਾਗੀ ਰੋਗ ਵੀ ਹੈ | ਉਨ੍ਹਾਂ ਵੱਖ-ਵੱਖ ਨਸ਼ਿਆਂ ਦੇ ਸਰੀਰ 'ਤੇ ਪੈਣ ਵਾਲੇ ਬੁਰੇ ਪ੍ਰਭਾਵਾਂ ਬਾਰੇ ਵੀ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ | ਉਨ੍ਹਾਂ ਦੱਸਿਆ ਕਿ ਨਸ਼ਾ ਕਰਨਾ ਕੋਈ 'ਸ਼ਾਨ' ਨਹੀਂ ਬਲਕਿ ਮੌਤ ਵੱਲ ਜਾਂਦਾ ਰਾਹ ਹੈ, ਜਿਥੋਂ ਵਾਪਸ ਆਉਣਾ ਬਹੁਤ ਮੁਸ਼ਕਿਲ ਹੁੰਦਾ ਹੈ | ਇਸ ਮੌਕੇ ਡਾ: ਕਰਨਲ ਰਜਿੰਦਰ ਸਿੰਘ ਨੇ ਕਿਹਾ ਕਿ ਸਾਡਾ ਖੁਸ਼ਹਾਲ ਅਤੇ ਰੰਗਲਾ ਪੰਜਾਬ ਅੱਜ 'ਨਸ਼ੀਲਾ ਪੰਜਾਬ' ਬਣ ਕੇ ਰਹਿ ਗਿਆ ਹੈ ਅਤੇ ਇਸ ਨੂੰ ਮੁੜ ਤੋਂ ਨਸ਼ਾ ਮੁਕਤ ਕਰਕੇ ਖੁਸ਼ਹਾਲ ਪੰਜਾਬ ਬਣਾਉਣ ਦੀ ਲੋੜ ਹੈ | ਇਸ ਮੌਕੇ ਡਰੱਗ ਡੀ-ਐਡੀਕਸ਼ਨ ਕਮੇਟੀ ਦੇ ਮੈਂਬਰ ਡਾ: ਗੁਰਪ੍ਰੀਤ ਕੌਰ, ਪ੍ਰੋ: ਹਰਵਿੰਦਰ ਕੌਰ, ਪ੍ਰੋ: ਅਮਰਿੰਦਰ ਕੌਰ, ਪ੍ਰੋ: ਦੀਪਿਕਾ ਮਹਿੰਦਰੂ, ਪ੍ਰੋ: ਸ਼ਵੇਤਾ ਖਰਬੰਦਾ ਤੇ ਪ੍ਰੋ: ਸੁਸ਼ਮਾ ਸਮੇਤ ਵੱਡੀ ਗਿਣਤੀ 'ਚ ਵਿਦਿਆਰਥੀ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਭਾਗੂਮਾਜਰਾ ਨੇੜੇ ਬਣੇ ਟੋਲ ਪਲਾਜ਼ਾ 'ਤੇ ਲੱਗੇ ਬੋਰਡਾਂ 'ਤੇ ਭਲਕੇ ਲਿਖੀ ਜਾਵੇਗੀ ਪੰਜਾਬੀ ਭਾਸ਼ਾ-ਖ਼ਾਲਸਾ ਅਗਲੀ ਖ਼ਬਰ ਬਡਾਲਾ ਰੋਡ ਦੀ ਹਾਲਤ ਜਲਦ ਸੁਧਾਰੀ ਜਾਵੇਗੀ-ਕੈਲੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।