02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2021

ਅਹਿਸਾਸ <h4>* ਡਾ: ਸਰਬਜੀਤ ਕੌਰ ਸੰਧਾਵਾਲੀਆ * </h4>

ਅਜੀਤ ਡੈਸਕ 01-01-2021

ਨਵ ਵਰ੍ਹੇ ਦੇ ਆਗਮਨ 'ਤੇ ਤੇਲ ਦਿਲ ਨੇ ਚੋਅ ਲਿਆ,
ਪਰ ਪੁਰਾਣਾ ਸਾਲ ਕੰਨੀਂ ਪਾ ਕੋਈ ਕੰਨਸੋਅ ਗਿਆ।
ਅਲਵਿਦਾ ਮੈਂ ਜਾ ਰਿਹਾਂ ਪਰ ਸੋਚ ਕੇ ਵੇਖੀਂ ਜ਼ਰਾ,
ਜ਼ਿੰਦਗੀ ਤੇਰੀ 'ਚੋਂ ਅੱਜ ਇਕ ਸਾਲ ਮਨਫ਼ੀ ਹੋ ਗਿਆ।
ਘਟ ਗਈ ਏ ਸਫ਼ਰ ਦੀ ਪੂੰਜੀ ਤੇਰੀ ਵਣਜਾਰਿਆ,
ਗਿਣਦਿਆਂ ਸਾਹਾਂ ਦਾ ਧਾਗਾ ਹੋਰ ਛੋਟਾ ਹੋ ਗਿਆ।
ਰੋਕ ਸਕਿਆ ਕੌਣ ਅੱਜ ਤੱਕ ਵਕਤ ਦਾ ਇਹ ਕਾਫ਼ਲਾ,
ਲਮਹਾ ਲਮਹਾ ਕਰ ਕੇ ਤੇਰਾ ਕਾਲ ਨੇੜੇ ਹੋ ਗਿਆ।
ਸਮੇਂ ਦਾ ਦਰਿਆਉ ਤਾਂ ਬੇਰੋਕ ਵਹਿੰਦਾ ਜਾ ਰਿਹਾ,
ਜਰਜਰੇ ਬੇੜੇ ਤੇਰੇ ਵਿਚ ਛੇਕ ਤਾਜ਼ਾ ਹੋ ਗਿਆ।
ਰਫ਼ਤਾ ਰਫ਼ਤਾ ਜ਼ਿੰਦਗੀ ਹੱਥਾਂ 'ਚੋਂ ਕਿਰਦੀ ਜਾ ਰਹੀ,
ਲਾ ਲਿਆ ਜੋ ਬੰਦਗੀ ਵਿਚ ਪਲ ਅਮਰ ਉਹ ਹੋ ਗਿਆ।
ਤਾਰ ਰੱਬੀ ਯਾਦ ਦੀ ਜਦ ਜੁੜ ਗਈ ਹਿਰਦੇ ਦੇ ਨਾਲ,
ਹਰ ਤਰ੍ਹਾਂ ਦੇ ਭਾਰ ਤੋਂ ਇਹ ਸੁਰਖਰੂ ਹੈ ਹੋ ਗਿਆ।
ਨਾ ਹੀ ਕੋਈ ਪਿਆਸ ਹੈ ਹੁਣ ਨਾ ਕਿਸੇ ਦੀ ਆਸ ਹੈ,
ਪਹਿਨ ਭਗਵਾਂ ਵੇਸ ਹੁਣ ਨੈਣਾਂ ਨੇ ਬੂਹਾ ਢੋਅ ਲਿਆ।
ਹੁਣ ਮੇਰਾ ਦਿਲ ਇਸ਼ਕ ਵਾਲੀ ਬੇਖ਼ੁਦੀ ਵਿਚ ਝੂਮਿਆ,
ਜਾਪਦਾ ਹੈ ਦੇਸ ਅਣਡਿੱਠੇ ਦੀ ਸੀਮਾ ਛੋਹ ਗਿਆ।
**

ਪਿਛਲੀ ਖ਼ਬਰ ਨਵੇਂ ਸਾਲ ਦਿਆ ਸੂਰਜਾ <h4>* ਹਰਦੇਵ ਸਿੰਘ ਭੁੱਲਰ * </h4> ਅਗਲੀ ਖ਼ਬਰ ਨਵੇਂ ਸਾਲ ਦੇ ਸੂਰਜਾ ਤੂੰ ਸੁੱਖ ਦਾ ਚੜ੍ਹੀਂ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।