02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-01-2021

ਨਵੇਂ ਸਾਲ ਦਿਆ ਸੂਰਜਾ <h4>* ਹਰਦੇਵ ਸਿੰਘ ਭੁੱਲਰ * </h4>

ਅਜੀਤ ਡੈਸਕ 01-01-2021

ਨਵੇਂ ਸਾਲ ਦਿਆ ਸੂਰਜਾ ਤੂੰ ਜੱਗ ਰੁਸ਼ਨਾਈਂ,
ਦੁਨੀਆ ਦੇ ਵਿਹੜੇ ਵਿਚ ਖੁਸ਼ੀਆਂ ਲਿਆਈਂ,
ਨਵੇਂ ਸਾਲ ਦਿਆ ਸੂਰਜਾ....।

ਹਰ ਕੋਈ ਮੰਗਦਾ ਹੈ ਸੱਚੇ ਦਿਲੋਂ ਖ਼ੈਰ ਬਈ,
ਮੁਹੱਬਤਾਂ ਦੀ ਮਹਿਕ ਆਵੇ ਮਿਟ ਜਾਵੇ ਵੈਰ ਬਈ,
ਗਿਲੇ-ਸ਼ਿਕਵੇ ਮਿਟਾ ਤੂੰ ਵਿਛੜੇ ਮਿਲਾਈਂ,
ਨਵੇਂ ਸਾਲ ਦਿਆ ਸੂਰਜਾ...।

ਕਦੇ ਕਿਸੇ ਦੇਸ਼ ਨਾਲ ਲੜਾਈ ਹੁਣ ਹੋਵੇ ਨਾ,
ਹਰ ਇਕ ਚਿਹਰਾ ਹੱਸੇ ਅੱਖ ਕੋਈ ਰੋਵੇ ਨਾ,
ਹੱਦਾਂ-ਸਰਹੱਦਾਂ ਉਤੇ ਠੰਢ ਵਰਤਾਈਂ,
ਨਵੇਂ ਸਾਲ ਦਿਆ ਸੂਰਜਾ...।

ਕੁੱਖ ਵਿਚ ਕਤਲ ਨਾ ਹੋਣ ਕੁੜੀਆਂ ਵਿਚਾਰੀਆਂ,
ਦੇਸ਼ ਵਿਚੋਂ ਬੁਰਾਈਆਂ ਮੁੱਕ ਜਾਣ ਸਾਰੀਆਂ,
ਅੰਨਦਾਤੇ ਦੀ ਕਮਾਈ ਵਿਚ ਬਰਕਤਾਂ ਪਾਈ,
ਨਵੇਂ ਸਾਲ ਦਿਆ ਸੂਰਜਾ...।

ਬੱਚੇ ਮੇਰੇ ਦੇਸ਼ ਦੇ ਜੋ ਪੜ੍ਹ-ਲਿਖ ਜਾਣ ਬਈ,
ਵਾਸੀ ਮੇਰੇ ਦੇਸ਼ ਦੇ ਜੋ ਰੱਜ ਰੋਟੀ ਖਾਣ ਬਈ,
ਬੇਰੁਜ਼ਗਾਰੀ ਤੇ ਗ਼ਰੀਬੀ ਜੜ੍ਹ ਤੋਂ ਮੁਕਾਈਂ,
ਨਵੇਂ ਸਾਲ ਦਿਆ ਸੂਰਜਾ...।

ਹੱਥ ਜੋੜ ਅਰਦਾਸ 'ਹਰਦੇਵ' ਸਾਹਿਤਕਾਰ ਦੀ,
'ਪਿੰਡ ਮਸਤੇ ਵਾਲਾ' ਸੁੱਖ ਮੰਗੇ ਸੰਸਾਰ ਦੀ,
'ਭੁੱਲਰ' ਦੀ ਕਲਮ ਨੂੰ ਮਿਲੇ ਵਡਿਆਈ,
ਨਵੇਂ ਸਾਲ ਦਿਆ ਸੂਰਜਾ, ਤੂੰ ਜੱਗ ਰੁਸ਼ਨਾਈਂ।

-ਪਿੰਡ ਮਸਤੇ ਵਾਲਾ, (ਜ਼ੀਰਾ)।
ਮੋਬਾਈਲ : 94173-19048.

ਪਿਛਲੀ ਖ਼ਬਰ ਆਓ! ਕੁਝ ਨਵਾਂ ਕਰਨ ਦਾ ਪ੍ਰਣ ਕਰੀਏ ਅਗਲੀ ਖ਼ਬਰ ਅਹਿਸਾਸ <h4>* ਡਾ: ਸਰਬਜੀਤ ਕੌਰ ਸੰਧਾਵਾਲੀਆ * </h4>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।