04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

100 ਫ਼ੀਸਦੀ ਗ਼ਲਤੀ-ਮੁਕਤ ਹੋਵੇਗੀ ਨੀਟ ਦੀ ਮੁੜ ਪ੍ਰੀਖਿਆ-ਪ੍ਰਧਾਨ

ਅਜੀਤ ਡੈਸਕ 23-05-2026
ਨਵੀਂ ਦਿੱਲੀ, 22 ਮਈ (ਪੀ.ਟੀ.ਆਈ.) ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਨੀਟ-ਯੂ.ਜੀ. ਪ੍ਰੀਖਿਆ ਦੇ ਸੰਚਾਲਨ 'ਚ ਬੇਨਿਯਮੀਆਂ ਪਾਏ ਜਾਣ ਤੋਂ ਬਾਅਦ ਸਰਕਾਰ ਨੂੰ ਸਖਤ ਫੈਸਲੇ ਲੈਣੇ ਪਏ ਹਨ¢ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਅਧਿਕਾਰੀ ਨਹੀਂ ਚਾਹੁੰਦੇ ਸਨ ਕਿ ਕੋਈ ਵੀ ਯੋਗ ਵਿਦਿਆਰਥੀ ਪ੍ਰੀਖਿਆ ਮਾਫੀਆ ਕਾਰਨ ਆਪਣੀ ਸਹੀ ਸੀਟ ਤੋਂ ਵਾਂਝਾ ਰਹੇ¢ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਸਰਕਾਰ ਇਹ ਯਕੀਨੀ ਬਣਾਉਣ ਲਈ ਵਚਨਬੱਧ ਹੈ ਕਿ 21 ਜੂਨ ਨੂੰ ਹੋਣ ਵਾਲੀ ਮੁੜ੍ਹ-ਪ੍ਰੀਖੀਆ 100 ਫੀਸਦੀ ਗਲਤੀ-ਮੁਕਤ ਹੋਵੇ¢ਜਾਗਰਣ ਭਾਰਤ ਸਿੱਖਿਆ ਸੰਮੇਲਨ 2026 ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਨੇ ਕਿਹਾ ਕਿ ਮੈਡੀਕਲ ਪ੍ਰਵੇਸ਼ ਪ੍ਰੀਖਿਆ ਦੇ ਆਲੇ ਦੁਆਲੇ ਦੇ ਵਿਵਾਦ ਨੇ ਲਗਭਗ 22 ਲੱਖ ਵਿਦਿਆਰਥੀਆਂ ਨੂੰ ਮਾਨਸਿਕ ਪੀੜਾ ਦਿੱਤੀ ਹੈ ਅਤੇ ਸਰਕਾਰ ਇਸ ਪ੍ਰਣਾਲੀ ਨੂੰ ਸੁਧਾਰਨ ਲਈ ਵਚਨਬੱਧ ਹੈ¢ਇਸ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) ਵਲੋਂ ਕੀਤੀ ਜਾ ਰਹੀ ਹੈ ਅਤੇ 21 ਜੂਨ ਨੂੰ ਦੁਬਾਰਾ ਪ੍ਰੀਖਿਆ ਨਿਰਧਾਰਤ ਕੀਤੀ ਗਈ ਹੈ¢

ਪਿਛਲੀ ਖ਼ਬਰ ਰਾਜ ਸਭਾ ਦੀਆਂ 26 ਸੀਟਾਂ ਲਈ ਵੋਟਾਂ 18 ਜੂਨ ਨੂੰ ਅਗਲੀ ਖ਼ਬਰ ਈਰਾਨ ਨਾਲ ਗੱਲਬਾਤ 'ਚ ਥੋੜ੍ਹੀ ਪ੍ਰਗਤੀ ਹੋਈ-ਅਮਰੀਕਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।