04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਪੱਛਮੀ ਏਸ਼ੀਆ ਸੰਕਟ ਨੇ ਵਿਕਾਸ ਤੇ ਮਹਿੰਗਾਈ ਲਈ ਜੋਖ਼ਮ ਪੈਦਾ ਕੀਤਾ-ਰਿਜ਼ਰਵ ਬੈਂਕ

ਅਜੀਤ ਡੈਸਕ 30-05-2026
ਮੁੰਬਈ, 29 ਮਈ (ਪੀ.ਟੀ.ਆਈ.)-ਭਾਰਤੀ ਰਿਜ਼ਰਵ ਬੈਂਕ ਨੇ ਕਿਹਾ ਹੈ ਕਿ ਪੱਛਮੀ ਏਸ਼ੀਆ ਸੰਕਟ ਨੇ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਕੀਤੀ ਹੈ, ਜਿਸ ਨੇ ਭਾਰਤ ਦੇ ਵਿਕਾਸ ਤੇ ਮਹਿੰਗਾਈ ਲਈ ਜ਼ੋਖਮ ਪੈਦਾ ਕੀਤਾ ਹੈ | ਹਾਲਾਂਕਿ ਕੇਂਦਰੀ ਬੈਂਕ ਨੇ ਕਿਹਾ ਹੈ ਕਿ ਦੇਸ਼ ਦੀ ਵਿਕਾਸ ਦਰ ਸਕਾਰਾਤਮਕ ਬਣੀ ਹੋਈ ਹੈ | ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਆਪਣੀ ਸਾਲਾਨਾ ਰਿਪੋਰਟ ਵਿਚ ਕਿਹਾ ਕਿ ਊਰਜਾ ਦੀਆਂ ਵਧੀਆਂ ਕੀਮਤਾਂ, ਸਪਲਾਈ ਲੜੀ ਵਿਚ ਵਿਘਨ ਅਤੇ ਵਿਸ਼ਵ ਬਾਜ਼ਾਰਾਂ ਤੋਂ ਆਉਣ ਵਾਲੀਆਂ ਰੁਕਾਵਟਾਂ ਦੇ ਬਾਵਜੂਦ, ਮੌਜੂਦਾ ਵਿੱਤੀ ਸਾਲ ਵਿਚ ਮਜ਼ਬੂਤ ਮੈਕਰੋ-ਆਰਥਿਕ ਬੁਨਿਆਦੀ ਤੱਤ ਭਾਰਤੀ ਅਰਥਵਿਵਸਥਾ ਦੇ ਵਿਕਾਸ ਦੇ ਰਾਹ ਦਾ ਸਮਰਥਨ ਕਰਨਗੇ | ਰਿਪੋਰਟ ਵਿਚ ਕਿਹਾ ਗਿਆ ਹੈ ਕਿ ਕਾਰਪੋਰੇਟ ਅਤੇ ਬੈਂਕਿੰਗ ਖੇਤਰਾਂ ਦੀਆਂ ਚੰਗੀਆਂ ਬੈਲੇਂਸ ਸ਼ੀਟਾਂ, ਸਰਕਾਰ ਵਲੋਂ ਪੂੰਜੀ ਖਰਚ 'ਤੇ ਲਗਾਤਾਰ ਜ਼ੋਰ ਦੇਣ ਦੇ ਨਾਲ ਭਾਰਤ ਦੇ ਮਜ਼ਬੂਤ ਵਿਕਾਸ ਦੇ ਰਾਹ ਲਈ ਸ਼ੁਭ ਸੰਕੇਤ ਹਨ | ਰਿਪੋਰਟ ਵਿਚ ਕਿਹਾ ਗਿਆ ਹੈ ਕਿ ਭੂ-ਰਾਜਨੀਤਿਕ ਜ਼ੋਖਮ ਦੁਬਾਰਾ ਉੱਭਰ ਆਏ ਹਨ ਕਿਉਂਕਿ ਇਹ ਕਾਰਕ 2026 ਵਿਚ ਵਿਸ਼ਵ ਵਿਕਾਸ 'ਤੇ ਸਭ ਤੋਂ ਵੱਧ ਨਕਾਰਾਤਮਕ ਪ੍ਰਭਾਵ ਪਾਉਣ ਲਈ ਤਿਆਰ ਹੈ | ਰਿਪੋਰਟ ਵਿਚ ਅੱਗੇ ਦੱਸਿਆ ਹੈ ਕਿ ਫਰਵਰੀ 2026 ਦੇ ਅਖੀਰ ਵਿਚ ਪੱਛਮੀ ਏਸ਼ੀਆ ਵਿਚ ਸ਼ੁਰੂ ਹੋਏ ਸੰਘਰਸ਼ ਦਾ ਪ੍ਰਤੀਕੂਲ ਪ੍ਰਭਾਵ ਵਿਸ਼ਵ ਵਿਕਾਸ ਅਤੇ ਮੁਦਰਾਸਫੀਤੀ ਦੇ ਅਨੁਮਾਨਾਂ ਵਿਚ ਝਲਕਦਾ ਹੈ |

ਪਿਛਲੀ ਖ਼ਬਰ ਨੀਟ-ਯੂ.ਜੀ ਪ੍ਰੀਖਿਆ 2027 ਤੋਂ ਸੀ.ਬੀ.ਟੀ. ਮੋਡ 'ਚ ਲਈ ਜਾਵੇਗੀ ਅਗਲੀ ਖ਼ਬਰ ਦੇਸ਼ 'ਚ ਭਿਆਨਕ ਵਾਤਾਵਰਨ ਆਫ਼ਤ ਬਣ ਰਿਹੈ ਵਧਦਾ ਤਾਪਮਾਨ-ਗ੍ਰੀਨ ਟਿ੍ਬਿਊਨਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।