19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਯੂਥ ਐਂਡ ਸਪੋਰਟਸ ਕਲੱਬ ਵਲੋਂ 38ਵੇਂ ਜਾਗਰਣ ਦਾ ਕਾਰਡ ਜਾਰੀ

ਅਜੀਤ ਡੈਸਕ 11-04-2026
ਪਠਾਨਕੋਟ, 10 ਅਪ੍ਰੈਲ (ਸੰਧੂ)- ਯੂਥ ਐਂਡ ਸਪੋਰਟਸ ਕਲੱਬ ਵਲੋਂ 38ਵੇਂ ਸਾਲਾਨਾ ਜਾਗਰਨ ਤੇ ਭੰਡਾਰੇ ਦੇ ਸਬੰਧ ਵਿਚ ਇਕ ਕਾਰਡ ਜਾਰੀ ਕੀਤਾ ਗਿਆ | ਇਹ ਸਮਾਗਮ ਡਾਇਰੈਕਟਰ ਸਤਪਾਲ ਸੱਤਾ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ 'ਦ ਹਿੰਦੂ ਕੋਆਪਰੇਟਿਵ ਬੈਂਕ' ਦੇ ਚੇਅਰਮੈਨ ਸਤੀਸ਼ ਮਹਿੰਦਰੂ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਕਲੱਬ ਦੇ ਚੇਅਰਮੈਨ ਰਾਕੇਸ਼ ਖੰਨਾ ਨੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰੀ | ਕਲੱਬ ਦੇ ਚੇਅਰਮੈਨ ਆਰ.ਕੇ. ਖੰਨਾ ਤੇ ਪ੍ਰਧਾਨ ਲੱਕੀ ਨੇ ਦੱਸਿਆ ਕਿ 1 ਮਈ ਨੂੰ ਵਿਸ਼ਾਲ ਭੰਡਾਰਾ ਕਰਵਾਇਆ ਜਾਵੇਗਾ ਜਦਕਿ 2 ਮਈ ਨੂੰ ਢਾਕੀ ਰੋਡ ਸਥਿਤ ਸ਼ਿਵ ਨਗਰ ਵਿਚ ਜਾਗਰਨ ਹੋਵੇਗਾ | ਜਾਗਰਨ ਵਿਚ ਅੰਤਰਰਾਸ਼ਟਰੀ ਪੱਧਰ ਦੇ ਪ੍ਰਸਿੱਧ ਗਾਇਕ ਕਲੇਰ ਕੰਠ ਤੇ ਬੱਬੂ ਖਾਨਪੁਰੀਆ ਮਾਤਾ ਰਾਣੀ ਦਾ ਗੁਣਗਾਨ ਕਰਨਗੇ | ਮੁੱਖ ਮਹਿਮਾਨ ਸਤੀਸ਼ ਮਹਿੰਦਰੂ ਨੇ ਕਲੱਬ ਮੈਂਬਰਾਂ ਦੀ ਪ੍ਰਸ਼ੰਸਾ ਕੀਤੀ | ਇਸ ਮੌਕ ਵਿਨੋਦ ਮਹਾਜਨ, ਸੀ.ਐਸ. ਲਾਇਲਪੁਰੀ, ਰਮੇਸ਼ ਚੌਧਰੀ, ਸੰਨੀ, ਬੌਬੀ, ਗੌਰਵ, ਮਿੰਟੂ, ਲਾਡੀ, ਮੰਨੂ ਬਸਰਾ, ਰਾਹੁਲ, ਕਰਨ ਸਿੰਘ, ਅਜੇ, ਸੁਧੀਰ, ਅਨੀਸ਼ ਸੈਣੀ, ਵਿਨੈ, ਵਿਕੀ ਅਤੇ ਦਮਨ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੈਬਨਿਟ ਮੰਤਰੀ ਪੰਜਾਬ ਵਲੋਂ ਨਵੀਂ ਸੜਕ ਦੇ ਨਿਰਮਾਣ ਕਾਰਜ ਦਾ ਉਦਘਾਟਨ ਅਗਲੀ ਖ਼ਬਰ ਬੀ.ਐਸ.ਸੀ. ਫ਼ੈਸ਼ਨ ਡਿਜ਼ਾਈਨਿੰਗ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।