04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਘੱਟੀਵਾਲ ਤੋਂ ਖ਼ਾਲਸਾ ਕਾਲਜ ਮੁੱਖ ਸੜਕ 'ਤੇ ਲਾਈਟਾਂ ਚਲਾਉਣ ਦੀ ਮੰਗ

ਅਜੀਤ ਡੈਸਕ 30-05-2026
ਸ੍ਰੀ ਅਨੰਦਪੁਰ ਸਾਹਿਬ, 29 ਮਈ (ਕਰਨੈਲ ਸਿੰਘ)- ਸਥਾਨਕ ਨਗਰ ਕੌਸ਼ਲ ਦੇ ਹਦੂਦ ਅਧੀਨ ਆਉਂਦੇ ਮੁਹੱਲਾ ਘੱਟੀਵਾਲ ਤੋਂ ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਤੱਕ ਸ੍ਰੀ ਅਨੰਦਪੁਰ ਸਾਹਿਬ-ਰੂਪਨਗਰ ਸੜਕ 'ਤੇ ਲੱਗੀਆਂ ਲਾਈਟਾਂ ਚਾਲੂ ਕਰਨ ਦੀ ਮੰਗ ਕੀਤੀ ਗਈ ਹੈ | ਇਸ ਸੰਬੰਧੀ ਨੰਬਰਦਾਰ ਸੁਖਦੇਵ ਸਿੰਘ ਘੱਟੀਵਾਲ ਨੇ ਕਿਹਾ ਕਿ ਮੁੱਖ ਸੜਕ 'ਤੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ 'ਚ ਰਾਹਗੀਰ ਅਤੇ ਗੱਡੀਆਂ ਲੰਘਦੀਆਂ ਹਨ ਪਰ ਦੁੱਖ ਦੀ ਗੱਲ ਹੈ ਕਿ ਬੀਤੇ ਲੰਬੇ ਸਮੇਂ ਤੋਂ ਸੜਕ ਦੀਆਂ ਲਾਈਟਾਂ ਬੰਦ ਪਈਆਂ ਹਨ | ਉਨ੍ਹਾਂ ਕਿਹਾ ਕਿ ਲਾਈਟਾਂ ਨੂੰ ਚਾਲੂ ਕਰਨ ਲਈ ਉਹ ਕਈ ਵਾਰ ਜ਼ਿਲ੍ਹਾ ਪ੍ਰਸ਼ਾਸਨ ਤੇ ਨਗਰ ਕੌਂਸਲ ਨੂੰ ਅਪੀਲ ਕਰ ਚੁੱਕੇ ਹਨ ਪਰ ਅਧਿਕਾਰੀਆਂ ਵਲੋਂ ਇਸ ਵੱਲ ਕੋਈ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ | ਉਨ੍ਹਾਂ ਕਿਹਾ ਕਿ ਲਾਈਟਾਂ ਚਾਲੂ ਨਾ ਹੋਣ ਕਰਕੇ ਰੋਜ਼ਾਨਾ ਕਈ ਹਾਦਸੇ ਹੋ ਰਹੇ ਹਨ ਜਿਨ੍ਹਾਂ ਨੂੰ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਲਾਈਟਾਂ ਜਲਦੀ ਤੋਂ ਜਲਦੀ ਚਾਲੂ ਕਰੇ |
ਬਰਸਾਲਪੁਰ ਸਕੂਲ 'ਚ ਲਗਾਤਾਰ ਹੋ ਰਹੀਆਂ ਚੋਰੀਆਂ ਕਾਰਨ ਸਕੂਲ ਪ੍ਰਬੰਧਕ ਪ੍ਰੇਸ਼ਾਨ
ਸ੍ਰੀ ਚਮਕੌਰ ਸਾਹਿਬ, 29 ਮਈ (ਜਗਮੋਹਣ ਸਿੰਘ ਨਾਰੰਗ)-ਸਰਕਾਰੀ ਹਾਈ ਸਕੂਲ ਬਰਸਾਲਪੁਰ ਵਿਚ ਲਗਾਤਾਰ ਹੋ ਰਹੀਆਂ ਚੋਰੀਆਂ ਅਤੇ ਸਕੂਲ 'ਚ ਕੀਤੀ ਜਾ ਭੰਨ ਤੋੜ ਕਾਰਨ ਸਕੂਲ ਪ੍ਰਬੰਧਕ ਪ੍ਰੇਸ਼ਾਨ ਹਨ | ਸਕੂਲ ਦੀ ਮੁੱਖ ਅਧਿਆਪਕ ਮੈਡਮ ਸੋਨੀਆ ਬੈਰੀ ਨੇ ਦੱਸਿਆ ਕਿ ਸਕੂਲ ਵਿਚ 8 ਮਈ ਤੋਂ ਲਗਾਤਾਰ ਚੋਰੀ ਹੋ ਰਹੀ ਹੈ ਅਤੇ ਸਕੂਲ ਦੇ ਦਰਵਾਜ਼ਿਆਂ ਦੇ ਤਾਲੇ ਤੋੜ ਕੇ ਪੱਖੇ, ਬੈਂਚ, ਦਰਵਾਜੇ ਚੋਰੀ ਕੀਤੇ ਗਏ ਹਨ ਤੇ ਅੰਦਰ ਵੜ ਕੇ ਪਖਾਨਿਆਂ ਦੀਆਂ ਸੀਟਾਂ ਅਤੇ ਦਰਵਾਜੇ ਤੋੜੇ ਗਏ ਹਨ | ਕੈਮਰਿਆਂ ਦੀਆਂ ਤਾਰਾਂ ਚੋਰੀ ਕੀਤੀਆਂ ਗਈਆਂ, ਇੱਥੋਂ ਤੱਕ ਕੇ ਵਿਦਿਆਰਥੀਆਂ ਵਲੋਂ ਤਿਆਰ ਕੀਤੇ ਵਿਗਿਆਨ ਦੇ ਸਬਜੈਕਟ ਮਾਡਲ ਵੀ ਚੋਰਾਂ ਨੇ ਨਹੀਂ ਛੱਡੇ | ਮੁੱਖ ਅਧਿਆਪਕ ਮੈਡਮ ਬੈਰੀ ਨੇ ਦੱਸਿਆ ਕਿ ਉਨ੍ਹਾਂ ਇਸ ਚੋਰੀ ਸਬੰਧੀ ਸ੍ਰੀ ਚਮਕੌਰ ਸਾਹਿਬ ਪੁਲਿਸ ਨੂੰ ਸੂਚਿਤ ਕੀਤਾ ਸੀ ਪਰ ਵੋਟਾਂ 'ਚ ਰੁੱਝੇ ਹੋਣ ਕਾਰਨ ਕੋਈ ਕਾਰਵਾਈ ਅਮਲ ਵਿਚ ਨਹੀ ਲਿਆਂਦੀ ਗਈ | ਫਿਰ ਉਨ੍ਹਾਂ ਹੈਲਪਲਾਈਨ ਨੰਬਰ 112 'ਤੇ ਫੋਨ ਕਰਕੇ ਸੂਚਿਤ ਕੀਤਾ, ਪੁਲਿਸ ਤਾਂ ਆਈ ਪਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ | ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਇਸ ਸਬੰਧੀ ਪਿੰਡ ਦੀ ਪੰਚਾਇਤ ਨੂੰ ਜਾਣੂ ਕਰਵਾਇਆ ਹੈ |
ਪਿਛਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਦੇ ਕਾਂਗਰਸ ਦੇ ਜੇਤੂ ਉਮੀਦਵਾਰ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਹੋਏ ਨਤਮਸਤਕ ਅਗਲੀ ਖ਼ਬਰ ਸ੍ਰੀ ਚਮਕੌਰ ਸਾਹਿਬ ਵਿਖੇ ਵੋਟ ਪ੍ਰਕਿਰਿਆ ਨੂੰ ਅਮਨ ਅਮਾਨ ਨਾਲ ਨੇਪਰੇ ਚਾੜ੍ਹਨ 'ਤੇ ਐਸ.ਡੀ.ਐਮ. ਵਲੋਂ ਵੋਟਰਾਂ ਦਾ ਧੰਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।